ਪੰਜਾਬ ਚ ਸਵਾਇਨ ਫਲੂ ਦੀ ਦਸਤਕ

-ਪੰਜਾਬੀਲੋਕ ਬਿਊਰੋ
ਪੰਜਾਬ ਆ ਰਹੇ ਹੋ ਤਾਂ ਜ਼ਰਾ ਬਚ ਕੇ .. ਡਰਾਉਣ ਦਾ ਕੋਈ ਮਕਸਦ ਨਹੀਂ, ਅਸਲ ਚ ਹਾਲਾਤ ਹੀ ਕੁਝ ਅਜਿਹੇ ਨੇ.. ਸੂਬੇ ਚ ਸਵਾਇਨ ਫਲੂ ਨੇ ਦਸਤਕ ਦੇ ਦਿੱਤੀ ਹੈ, ਹੁਣ ਤੱਕ ਸਿਹਤ ਵਿਭਾਗ ਨੇ 9 ਸ਼ੱਕੀ ਮਾਮਲੇ ਦੇਖੇ 5 ਕੇਸ ਪਾਜ਼ਿਟਿਵ ਪਾਏ ਗਏ ਨੇ। ਇਹ ਕੇਸ ਜਲੰਧਰ, ਰੂਪਨਗਰ, ਲੁਧਿਆਣਾ ਤੇ ਹੁਸ਼ਿਆਰਪੁਰ ਜ਼ਿਲਿਆਂ ਚ ਨੇ, ਸਭ ਗੰਭੀਰ ਦੱਸੇ ਜਾ ਰਹੇ ਨੇ। ਬਚਾਅ ਵਿੱਚ ਹੀ ਬਚਾਅ ਹੈ। ਉਂਝ ਸਿਹਤ ਵਿਭਾਗ ਵਲੋਂ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਗਈ ਕਿ ਵਿਭਾਗ ਬਚਾਅ ਲਈ ਕੀ ਐਕਸ਼ਨ ਲੈ ਰਿਹਾ ਹੈ।