ਸਾਬਰ ਕੋਟੀ ਨਹੀਂ ਰਹੇ

-ਪੰਜਾਬੀਲੋਕ ਬਿਊਰੋ
ਬੜੇ ਦੁੱਖ ਨਾਲ ਇਹ ਖਬਰ ਸਾਂਝੀ ਕੀਤੀ ਜਾ ਰਹੀ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਸਾਬਰ ਕੋਟੀ ਦਾ ਅੱਜ ਦੇਹਾਂਤ ਹੋ ਗਿਆ, ਉਹ ਲੰਬੇ ਸਮੇਂ ਤੋਂ ਬਿਮਾਰ ਦੱਸੇ ਜਾ ਰਹੇ ਸਨ। ਅਸੀਂ ਰੁੱਖਾਂ ਵਾਂਗੂੰ ਖੜੇ ਰਹੇ , ਹੰਝੂਆਂ ਦੇ ਵਿੱਚ ਗਮ ਪਾ ਕੇ ਪੀਣਾ ਸਿੱਖ ਲਿਆ ਵਰਗੇ ਉਦਾਸ ਗੀਤਾਂ ਦੇ ਬਾਦਸ਼ਾਹ ਸਾਬਰ ਕੋਟੀ ਨੇ ਆਪਣੀ ਵੱਖਰੀ ਪਛਾਣ ਬਣਾਈ ਸੀ। ਉਨਾਂ ਦੀ ਮੌਤ ਦੀ ਖਬਰ ਸੁਣਦੇ ਹੀ ਪਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਛਾ ਗਈ ਹੈ।