ਪੌਣ ਲੰਘਾਉਣ ਦੇ ਚੱਕਰ ਚ 20 ਮਿੰਟ ਬੱਝੇ ਰਹੇ ਲੀਡਰ

-ਪੰਜਾਬੀਲੋਕ ਬਿਊਰੋ
ਪਟਿਆਲਾ ਦਾ ਮੇਅਰ ਕੈਪਟਨ ਸਾਹਿਬ ਦੀ ਜੇਬ ਚੋਂ ਨਿਕਲਿਆ ਹੈ, ਕੈਪਟਨ ਪਰਿਵਾਰ ਦੇ ਕਰੀਬੀ ਮੰਨੇ ਜਾਂਦੇ ਸੰਜੀਵ ਸ਼ਰਮਾ ਬਿੱਟੂ ਨੂੰ ਮੇਅਰ ਬਣਾਇਆ ਗਿਆ ਹੈ, ਸਹੁੰ ਚੁੱਕ ਸਮਾਗਮ ਚ ਪ੍ਰਨੀਤ ਕੌਰ ਵੀ ਹਾਜ਼ਰ ਹੋਈ, ਹੋਰ ਵਿਸੇਸ਼ ਮਹਿਮਾਨ ਵੀ ਪੁੱਜੇ, ਬਿੱਟੂ ਨੇ ਪੰਡਤ ਸੱਦ ਕੇ ਕੁਰਸੀ ‘ਤੇ ਬਹਿਣ ਦਾ ਮਹੂਰਤ ਕਢਵਾਇਆ, ਸ਼ੁਭ ਸਮਾਂ ਸਵਾ 11 ਤੋਂ ਸਵਾ 12 ਤੱਕ ਦਾ ਸੀ, ਸਹੁੰ ਚੁੱਕ ਸਮਾਗਮ ਵਿੱਚ ਦੇਰੀ ਹੋਣ ਕਰਕੇ ਕੁਰਸੀ ‘ਤੇ ਬਹਿਣ ਲਈ ਜਨਾਬ ਮੇਅਰ ਜੀ ਪੌਣੇ 12 ਵਜੇ ਪੁੱਜੇ, ਪ੍ਰਨੀਤ ਕੌਰ ਨੇ ਪੰਡਤ ਨੂੰ ਪੂਜਾ ਸ਼ੁਰੂ ਕਰਨ ਲਈ ਕਿਹਾ ਤਾਂ ਕਿਸੇ ਨੇ ਰੋਕ ਦਿੱਤਾ ਕਿ ਪੰਡਤ ਜੀ ਪੌਣ ਲੰਘ ਲੈਣ ਦਿਓ.. ਪ੍ਰਨੀਤ ਕੌਰ, 59 ਕੌਂਸਲਰ ਤੇ ਹੋਰ ਲੋਕ ਪੌਣ ਲੰਘਾਉਣ ਦੇ ਚੱਕਰ ਚ 20 ਮਿੰਟ ਉਡੀਕਦੇ ਰਹੇ, 12.05 ‘ਤੇ ਪੰਡਤ ਜੀ ਨੇ ਪੂਜਾ ਕਰਕੇ ਮੇਅਰ ਸਾਹਿਬ ਨੂੰ ਕੁਰਸੀ ‘ਤੇ ਬਿਰਾਜਮਾਨ ਕਰਵਾਇਆ।
ਸਿਆਣੇ ਕਹਿੰਦੇ ਨੇ, ਵਕਤ ਦੀ ਕਦਰ ਕਰੋ, ਤੇ ਸਾਡੇ ਸਭ ਤੋਂ ਸਿਆਣੇ ਲੋਕ ਤਾਂ ਪੌਣ ਦੇ ਚੱਕਰ ਚ 20 ਮਿੰਟਾਂ ਦੀ ਬੇਕਦਰੀ ਤੱਕ ਦਿੰਦੇ ਨੇ.. ਅੱਲਾ ਖੈਰ ਕਰੇ, ਪਟਿਆਲਾ ਵਾਸੀ ਸਾਵਧਾਨ ਹੋਣ ਕਿ ਕਿਸੇ ਵੀ ਕੰਮ ਲਈ ਮੇਅਰ ਕੋਲ ਜਾਣ ਵੇਲੇ ਘੜੀ ਜ਼ਰੂਰ ਦੇਖ ਲਿਆ ਕਰਨ..