ਸ਼ਿਵਸੈਨਾ ਨੇ ਤੋੜੀ ਬੀਜੇਪੀ ਨਾਲੋਂ ਯਾਰੀ

-ਪੰਜਾਬੀਲੋਕ ਬਿਊਰੋ
ਸ਼ਿਵ ਸੈਨਾ ਨੇ ਭਾਜਪਾ ਨਾਲੋਂ ਇੱਕ ਵਾਰ ਫਿਰ ਨਾਤਾ ਤੋੜਨ ਦਾ ਐਲਾਨ ਕਰ ਦਿੱਤਾ। ਸ਼ਿਵ ਸੈਨਾ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਵਿੱਚ ਐਲਾਨ ਕੀਤਾ ਗਿਆ ਕਿ ਆਉਂਦੀਆਂ ਚੋਣਾਂ ਪਾਰਟੀ ਆਪਣੇ ਬਲਬੂਤੇ ‘ਤੇ ਹੀ ਲੜੇਗੀ। ਮਹਾਰਾਸ਼ਟਰ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਆ ਰਹੀਆਂ ਹਨ। ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਸ਼ਿਵ ਸੈਨਾ ਦੇ ਗੱਠਜੋੜ ਸਰਕਾਰ ਦੀ ਅਗਵਾਈ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਕਰ ਰਹੇ ਹਨ। ਮੌਜੂਦਾ ਸਮੇਂ ਵਿੱਚ ਭਾਜਪਾ ਦਾ ਪੱਲੜਾ ਵਿਧਾਨ ਸਭਾ ਵਿੱਚ ਭਾਰੀ ਹੈ ਪਰ ਸਰਕਾਰ ਬਣਾਉਣ ਲਈ ਕਾਫੀ ਨਹੀਂ। ਵਿਧਾਨ ਸਭਾ ਵਿੱਚ ਕੁੱਲ 268 ਸੀਟਾਂ ‘ਚੋਂ 122 ਭਾਜਪਾ, ਸ਼ਿਵ ਸੈਨਾ 63, ਕਾਂਗਰਸ 42 ਤੇ ਐਨ.ਸੀ.ਪੀ. ਕੋਲ 41 ਸੀਟਾਂ ਹਨ। 2014 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਸੀਟਾਂ ਦੀ ਵੰਡ ਤੋਂ ਪੈਦਾ ਹੋਏ ਵਿਵਾਦ ਕਾਰਨ ਸ਼ਿਵ ਸੈਨਾ ਤੇ ਭਾਜਪਾ ਦਾ ਗਠਜੋੜ ਟੁੱਟ ਗਿਆ ਸੀ। ਦੋਵਾਂ ਪਾਰਟੀਆਂ ਨੇ ਵੱਖ-ਵੱਖ ਚੋਣ ਲੜੀ ਤੇ ਭਾਜਪਾ ਵੱਡੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਈ। ਬਾਅਦ ਵਿੱਚ ਸ਼ਿਵ ਸੈਨਾ ਤੇ ਭਾਜਪਾ ਨੇ ਭਾਈਵਾਲੀ ਕਰ ਕੇ ਸਰਕਾਰ ਬਣਾਈ ਸੀ।
ਅੱਜ ਕੌਮੀ ਕਾਰਜਕਾਰਨੀ ਦੀ ਬੈਠਕ ਵਿੱਚ ਊਧਵ ਠਾਕਰੇ ਦੇ ਪੁੱਤਰ ਆਦਿੱਤਿਆ ਠਾਕਰੇ ‘ਨੇਤਾ ਪਦ’ ਲਈ ਚੁਣੇ ਗਏ