ਮੋਦੀ ਹੰਕਾਰ ਗਿਐ-ਅੰਨਾ ਹਜ਼ਾਰੇ

-ਪੰਜਾਬੀਲੋਕ ਬਿਊਰੋ
ਗਾਂਧੀਵਾਦੀ ਸਮਾਜ ਸੇਵੀ ਕਹਾਉਂਦੇ ਅੰਨਾ ਹਜ਼ਾਰੇ ਨੇ ਕਈ ਮੁੱਦਿਆਂ ‘ਤੇ ਜਿਵੇਂ ਕਿਸਾਨੀ ਖੁਦਕੁਸ਼ੀ, ਬੇਰੁਜ਼ਗਾਰੀ, ਕਾਲਾ ਧਨ, ਲੋਕਪਾਲ ਦੀ ਨਿਯੁਕਤੀ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀਆਂ ਲਿਖੀਆਂ, ਪਰ ਮੋਦੀ ਸਾਹਿਬ ਜਵਾਬ ਨਹੀਂ ਦੇ ਰਹੇ। ਇਸ ਗੱਲ ਤੋਂ ਔਖੇ ਅੰਨਾ ਨੇ ਮੋਦੀ ਉੱਤੇ ਅਹੁਦੇ ਦੇ ਹੰਕਾਰ ਦਾ ਇਲਜ਼ਾਮ ਲਾਇਆ ਹੈ। ਅੰਨਾ ਨੇ ਮਹਾਰਾਸ਼ਟਰ ਦੇ ਸਾਂਗਲੀ ਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਹੰਕਾਰ ਹੈ। ਇਸ ਕਾਰਨ ਉਨਾਂ ਦੇ ਪੱਤਰਾਂ ਦਾ ਜਵਾਬ ਨਹੀਂ ਦੇ ਰਹੇ। ਅੰਨਾ 23 ਮਾਰਚ ਤੋਂ ਅੰਦੋਲਨ ਦੇ ਅਗਲੇ ਪੜਾਅ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਹਜ਼ਾਰੇ ਨੇ ਕਿਹਾ ਕਿ ਇਸ ਵਾਰ ਅਜਿਹਾ ਵੱਡਾ ਅੰਦੋਲਨ ਹੋਵੇਗਾ ਜੋ ਪਹਿਲਾਂ ਕਦੇ ਨਹੀਂ ਹੋਇਆ ਤੇ ਇਹ ਸਰਕਾਰ ਲਈ ਚਿਤਾਵਨੀ ਹੋਵੇਗੀ।