• Home »
  • ਸਿਆਸਤ
  • ਖਬਰਾਂ
  • » ਖਹਿਰਾ ਸੰਮਣ ਮਾਮਲਾ- ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਡੂਢ ਮਹੀਨੇ ਚ ਮੰਗਿਆ ਜੁਆਬ

ਖਹਿਰਾ ਸੰਮਣ ਮਾਮਲਾ- ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਡੂਢ ਮਹੀਨੇ ਚ ਮੰਗਿਆ ਜੁਆਬ

-ਪੰਜਾਬੀਲੋਕ ਬਿਊਰੋ
ਸੁਖਪਾਲ ਖਹਿਰਾ ਨੇ ਫ਼ਾਜ਼ਿਲਕਾ ਕੋਰਟ ਵੱਲੋਂ ਜਾਰੀ ਕੀਤੇ ਗਏ ਸੰਮਨ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਹੋਈ ਹੈ, ਇਸ ‘ਤੇ ਕਾਰਵਾਈ ਕਰਦਿਆਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਛੇ ਹਫ਼ਤਿਆਂ ਦੇ ਅੰਦਰ ਆਪਣਾ ਜਵਾਬ ਦਾਇਰ ਕਰਨ ਨੂੰ ਕਿਹਾ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਵਾਬ ਦਾਇਰ ਕਰਨ ਦੇ ਦੋ ਹਫ਼ਤੇ ਤੱਕ ਸੁਖਪਾਲ ਖਹਿਰਾ ਆਪਣਾ ਜਵਾਬ ਦੇਣਗੇ।
ਯਾਦ ਰਹੇ ਫ਼ਾਜ਼ਿਲਕਾ ਕੋਰਟ ਨੇ ਪਿਛਲੇ ਸਾਲ 31 ਅਕਤੂਬਰ ਨੂੰ 9 ਦੋਸ਼ੀਆਂ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਸਜ਼ਾ ਸੁਣਾਉਣ ਤੋਂ ਬਾਅਦ ਨਵੰਬਰ 30 ਨੂੰ ਸੁਖਪਾਲ ਖਹਿਰਾ ਦੇ ਖ਼ਿਲਾਫ਼ ਗੈਰ ਜ਼ਮਾਨਤੀ ਸੰਮਨ ਜਾਰੀ ਕੀਤੀ ਸਨ।