ਡੋਕਲਾਮ ਵਿਵਾਦ ਮੁੜ ਸਿਰ ਚੁੱਕ ਰਿਹੈ

-ਪੰਜਾਬੀਲੋਕ ਬਿਊਰੋ
ਸਿੱਕਮ ਦੇ ਡੋਕਲਾਮ ਵਿੱਚ ਚੀਨ ਨੇ ਮੁੜ ਪੈਰ ਜਮਾ ਲਏ ਨੇ। ਸੈਟੇਲਾਈਟ ਤਸਵੀਰਾਂ ਦੇ ਹਵਾਲੇ ਤੋਂ ਜਾਰੀ ਇੱਕ ਰਿਪੋਰਟ ਮੁਤਾਬਕ ਚੀਨ ਡੋਕਲਾਮ ਖੇਤਰ ਦੇ ਉੱਤਰੀ ਹਿੱਸੇ ਵਿੱਚ 7 ਹੈਲੀਪੈਡ ਬਣਾ ਚੁੱਕਾ ਹੈ। ਉਸ ਦੇ ਹਥਿਆਰਾਂ ਨਾਲ ਲੈਸ ਵਾਹਨ ਵੀ ਇਸ ਖੇਤਰ ਵਿੱਚ ਤਾਇਨਾਤ ਹਨ।  ਸੈਨਿਕਾਂ ਦੀ ਮੌਜੂਦਗੀ ਦੇ ਨੇੜੇ ਸੜਕ ਬਣਾਉਣ ਵਾਲੀ ਸਮਗਰੀ ਵੀ ਮੌਜੂਦ ਹੈ।
ਪਿਛਲੇ ਸਾਲ 16 ਜੂਨ ਨੂੰ ਡੋਕਲਾਮ ਵਿੱਚ ਸੜਕ ਬਣਾਉਣ ਉੱਤੇ ਦੋਨਾਂ ਦੇਸ਼ਾਂ ਦਾ ਵਿਵਾਦ 73 ਦਿਨ ਚੱਲਿਆ ਸੀ।