• Home »
  • ਅਪਰਾਧ
  • ਖਬਰਾਂ
  • » ਸਹੁਰਿਆਂ ਤੋਂ ਦੁਖੀ ਨੌਜਵਾਨ ਵਲੋਂ ਫੇਸਬੁੱਕ ‘ਤੇ ਲਾਈਵ ਖੁਦਕੁਸ਼ੀ

ਸਹੁਰਿਆਂ ਤੋਂ ਦੁਖੀ ਨੌਜਵਾਨ ਵਲੋਂ ਫੇਸਬੁੱਕ ‘ਤੇ ਲਾਈਵ ਖੁਦਕੁਸ਼ੀ

-ਪੰਜਾਬੀਲੋਕ ਬਿਊਰੋ
ਗੁਰਦਾਸਪੁਰ ਦੇ ਪਿੰਡ ਨਾਨੋਵਾਲ ਜਿੰਦੜ ਦੇ ਵਾਸੀ ਨੌਜਵਾਨ ਪਰਮਜੀਤ ਸਿੰਘ ਨੇ ਫੇਸਬੁੱਕ ‘ਤੇ ਲਾਈਵ ਪੋਸਟ ਪਾ ਕੇ ਖੁਦਕੁਸ਼ੀ ਕੀਤੀ, 26-27 ਸਾਲਾ ਪਰਮਜੀਤ ਹਾਲੇ 4 ਜਨਵਰੀ ਨੂੰ ਪੁੱਤ ਦਾ ਬਾਪ ਬਣਿਆ ਸੀ, ਘਰ ਬੱਚੇ ਦੀ ਖੁਸ਼ੀ ਚ ਵੰਡਣ ਲਈ ਮਠਿਆਈ ਵੀ ਲਿਆਇਆ, ਪਰ ਮੌਤ ਨੂੰ ਗਲ ਲਾ ਲਿਆ, ਦੱਸਿਆ ਜਾ ਰਿਹਾ ਹੈ ਕਿ ਉਸ ਦੇ ਸਹੁਰੇ ਉਸ ਨੂੰ ਬੇਹੱਦ ਪ੍ਰੇਸ਼ਾਨ ਕਰਦੇ ਸੀ, ਪਰਿਵਾਰ ਤੋਂ ਹਿੱਸਾ ਲੈ ਕੇ ਸਹੁਰੇ ਆ ਕੇ ਵਸਣ ਲਈ ਦਬਾਅ ਪਾ ਰਹੇ ਸੀ ਤੇ ਪ੍ਰਾਈਵੇਟ ਕੰਪਨੀ ਦੀ ਨੌਕਰੀ ਦੀ ਤਨਖਾਹ ਵੀ ਪਤਨੀ ਦੇ ਅਕਾਊਂਟ ਚ ਮੰਗਵਾਉਣ ਲਈ ਕਹਿੰਦੇ ਸੀ, ਸਾਲ ਭਰ ਤੋਂ ਇਹ ਪ੍ਰੇਸ਼ਾਨੀ ਝੱਲਦਾ ਆ ਰਿਹਾ ਪਰਮਜੀਤ ਹੁਣ ਹਾਰ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।