• Home »
  • ਖਬਰਾਂ
  • » ਸਲਾਨਾ ਇਮਤਿਹਾਨਾਂ ਨੇੜੇ ਅੱਠਵੀਂ ਜਮਾਤ ਦਾ ਸਿਲੇਬਲ ਬਦਲਿਆ

ਸਲਾਨਾ ਇਮਤਿਹਾਨਾਂ ਨੇੜੇ ਅੱਠਵੀਂ ਜਮਾਤ ਦਾ ਸਿਲੇਬਲ ਬਦਲਿਆ

-ਪੰਜਾਬੀਲੋਕ ਬਿਊਰੋ
ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇਕ ਹੋਰ ਵੱਡਾ ਮਾਅਰਕਾ ਚਰਚਾ ਬਟੋਰ ਰਿਹਾ ਹੈ, ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੱਤ ਸਾਲਾਂ ਤੋਂ ਸਰੀਰਕ ਸਿੱਖਿਆ ਦੀ ਇਕ ਕਿਤਾਬ ਪੜਾਈ ਜਾ ਰਹੀ ਹੈ, ਫਰਵਰੀ ਮੱਧ ਵਿੱਚ ਸਾਲਾਨਾ ਇਮਤਿਹਾਨ ਹੋਣੇ ਨੇ, ਅਧਿਆਪਕ ਤਕਰੀਬਨ ਸਾਰਾ ਸਿਲੇਬਸ ਕਰਵਾ ਚੁੱਕੇ ਨੇ, ਪਰ ਹੋਣਹਾਰ ਪਾੜੇ ਪੈਦਾ ਕਰਨ ਲਈ ਸਿੱਖਿਆ ਬੋਰਡ ਨੇ ਹੁਣ ਜਨਵਰੀ ਮਹੀਨੇ ਚ ਸਰੀਰਕ ਸਿੱਖਿਆ ਵਿਸ਼ੇ ਦੀ ਨਵੀਂ ਕਿਤਾਬ ਜਾਰੀ ਕਰ ਦਿੱਤੀ ਹੈ, ਕਿਹਾ ਹੈ ਕਿ ਇਮਤਿਹਾਨ ਵੀ ਇਸੇ ਸਿਲੇਬਸ ਵਿਚੋਂ ਹੀ ਹੋਣਗੇ। 9ਵੀਂ ਜਮਾਤ ਦਾ ਪੰਜਾਬੀ ਦਾ ਨਾਵਲ ਵੀ ਹੁਣ ਜਾਰੀ ਹੋਣ ਲੱਗਿਆ ਹੈ। ਪਾੜੇ ਤਾਂ ਪ੍ਰੇਸ਼ਾਨ ਹਨ ਹੀ, ਅਧਿਆਪਕ ਹੋਰ ਵੀ ਵੱਧ ਪ੍ਰੇਸ਼ਾਨ ਨੇ ਕਿਉਂਕਿ ਬੋਰਡ ਆਦੇਸ਼ ਜਾਰੀ ਕਰ ਚੁੱਕਿਆ ਹੈ ਕਿ ਜਿਹੜੇ ਅਧਿਆਪਕ ਦਾ ਨਤੀਜਾ ਮਾੜਾ ਆਇਆ ਉਹਦੀ ਇਕ ਇਨਕਰੀਮੈਂਟ ਰੋਕੀ ਜਾਣੀ ਹੈ।
ਫੇਰ ਵੱਡੇ ਆਂਹਦੇ ਨੇ ਜਵਾਕਾਂ ਨੂੰ ਨਕਲ ਨੀਤੀ ਤੋਂ ਮੁਕਤ ਕਰਵਾਓ..।