ਇਕੋ ਸ਼ਖਸ ਨੇ ਚਾਰ ਦਿਨਾਂ ਚ ਦੋ ਵਾਰੀ ਕੀਤੀ ਗੋਲੀਬਾਰੀ

-ਪੰਜਾਬੀਲੋਕ ਬਿਊਰੋ
ਖੰਨਾ ਦੇ ਪਿੰਡ ਜਲਾਜਣ ਵਿਚ ਦਲਜੀਤ ਸਿੰਘ ਜੀਤਾ ਨਾਮਕ ਨੌਜਵਾਨ ਨੇ ਸ਼ਰੇਆਮ ਗੋਲੀਆਂ ਚਲਾ ਕੇ 55 ਸਾਲਾ ਨੰਬਰਦਾਰ ਗੁਰਚਰਨ ਸਿੰਘ ਦਾ ਕਤਲ ਕਰ ਦਿੱਤਾ। ਮੁਲਜ਼ਮ ਜੀਤੇ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਲੰਘੀ 8 ਜਨਵਰੀ ਦੀ ਸ਼ਾਮ ਨੂੰ ਵੀ ਦਲਜੀਤ ਜੀਤੇ  ਨੇ ਸਰੇਆਮ ਗੋਲੀਆਂ ਚਲਾ ਕੇ  5 ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ ਸੀ, ਪਰ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਸੀ ਕੀਤੀ, ਤੇ ਅੱਜ ਜੀਤੇ ਨੇ ਇਕ ਜਾਨ ਲੈ ਲਈ। ਪਿੰਡ ਵਿੱਚ ਪੁਲਿਸ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।
ਜਲਾਜਣ ਦੇ ਨੇੜੇ ਹੀ ਪੈਂਦੇ ਪਿੰਡ ਮਾਜਰਾ ਰਾਹੋਂ ਵਿਚ ਵੀ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਖੰਨਾ ਸ਼ਹਿਰ ਦੇ ਕੁਲਦੀਪ ਸਿੰਘ ਉਰਫ ਬੱਬੂ ਦੀ ਪਿੰਡ ਦੇ ਟੋਭੇ ਵਿਚ ਮੋਟਰਸਾਈਕਲ ਨਾਲ ਬੰਨੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।