ਭਾਰਤ ਔਰਤਾਂ ਲਈ ਅਸੁਰੱਖਿਅਤ-ਅਮਰੀਕਾ

-ਪੰਜਾਬੀਲੋਕ ਬਿਊਰੋ
ਪੀ ਐਮ ਮੋਦੀ ਸਾਹਿਬ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਲੱਗੀ ਗੂੜੀ ਯਾਰੀ ਤੋਂ ਬੇਹੱਦ ਖੁਸ਼ ਹੁੰਦੇ ਰਹਿੰਦੇ ਨੇ, ਪਰ ਸ਼ਾਇਦ ਆਹ ਖਬਰ ਉਹਨਾਂ ਨੂੰ ਬੇਚਾਨ ਕਰ ਸਕਦੀ ਹੈ ਕਿ ਟਰੰਪ ਸਰਕਾਰ ਨੇ ਆਪਣੇ ਸੈਲਾਨੀਆਂ ਖਾਸ ਕਰਕੇ ਮਹਿਲਾਵਾਂ ਨੂੰ ਟਰੈਵਲ ਐਡਵਾਈਜ਼ਰੀ ਜਾਰੀ ਕਰਕੇ ਸਾਵਧਾਨ ਕੀਤਾ ਹੈ ਕਿ ਭਾਰਤ ਔਰਤਾਂ ਲਈ ਸੁਰੱਖਿਅਤ ਮੁਲਕ ਨਹੀਂ ਹੈ, ਜ਼ਰਾ ਬਚ ਕੇ.. ਇਸ ਐਡਵਾਈਜ਼ਰੀ ਵਿੱਚ ਅਸੁਰੱਖਿਅਤ ਮੁਲਕਾਂ ਵਿੱਚ ਅਫਗਾਨਿਸਤਾਨ ਨੂੰ ਪਹਿਲਾ, ਭਾਰਤ ਨੂੰ ਦੂਜਾ ਤੇ ਪਾਕਿਸਤਾਨ ਨੂੰ ਤੀਜਾ ਸਥਾਨ ਦਿੱਤਾ ਹੈ। ਐਡਵਾਈਜ਼ਰੀ ਵਿੱਚ ਕਿਹਾ ਹੈ ਕਿ ਅਫਗਾਨ ਤੇ ਪਾਕਿਸਤਾਨ ਵਿੱਚ ਤਾਂ ਅੱਤਵਾਦ ਫੈਲਿਆ ਹੋਇਆ ਹੈ, ਤਾਂ ਕਰਕੇ ਸੁਰੱਖਿਅਤ ਨਹੀਂ, ਪਰ ਭਾਰਤ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਰੇਪ ਵਰਗੇ ਅਪਰਾਧ ਫੈਲੇ ਨੇ, ਇਸ ਕਰਕੇ ਮਹਿਲਾਵਾਂ ਸਾਵਧਾਨੀ ਵਰਤਣ।
ਪੀ ਐਮ ਦਾ 56 ਇੰਚੀ ਸੀਨਾ ਵਿਦੇਸ਼ੀ ਧਰਤੀ ‘ਤੇ ਜਾ ਕੇ ਵਤਨ ਦੇ ਮਾਣ ਮੱਤੇ ਮਾਅਰਕੇ ਗਿਣਾਉਂਦਾ ਠਾਹ ਠਾਹ ਥਾਪੀਆਂ ਠੋਕਦਾ ਹੈ,,
ਪਰ ਆਹ ਰਿਪੋਰਟ ਸਵਾਲ ਕਰਦੀ ਹੈ ਕਿ ਅਸਾਂ ਨੂੰ ਕਾਹਦਾ ਮਾਣ ਵਤਨਾਂ ਦਾ..??