ਮਦਰੱਸਿਆਂ ਚ ਕੁਰਾਨ ਦੇ ਨਾਲ ਗੀਤਾ ਵੀ ਪੜਾਈ ਜਾਵੇਗੀ

-ਪੰਜਾਬੀਲੋਕ ਬਿਊਰੋ
ਅਸੀਂ ਡੰਡੇ ਨਾਲ ਤੁੰਨ ਦਿਆਂਗੇ ਤੁਹਾਡੇ ਸੰਘ ਚ ਇਨਕਲਾਬ..
ਆਰ ਐਸ ਐਸ ਦੀ ਵਿਚਾਰਧਾਰਾ ਵਾਲੀ ਬੀਜੇਪੀ ਸਰਕਾਰ ਮਦਰੱਸਿਆਂ ‘ਤੇ ਆਪਣੇ ਵਿਚਾਰ ਥੋਪ ਰਹੀ ਹੈ, ਯੂ ਪੀ ਤੇ ਉਤਰਾਖੰਡ ਦੀਆਂ ਬੀਜੇਪੀ ਸਰਕਾਰਾਂ ਨੇ ਮਦਰੱਸਿਆਂ ਵਿੱਚ ਪੀ ਐਮ ਮੋਦੀ ਦੀਆਂ ਤਸਵੀਰਾਂ ਟੰਗਣ ਤੋਂ ਬਾਅਦ ਸਿਲੇਬਸ ਵਿੱਚ ਬਦਲਾਅ ਦੇ ਆਦੇਸ਼ ਦਿੱਤੇ ਨੇ। ਮਦਰੱਸਿਆਂ ਨੂੰ ਸੰਸਕ੍ਰਿਤ ਭਾਸ਼ਾ ਪੜਾਉਣ ਦੇ ਆਦੇਸ਼ ਦੇਣ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਕੁਰਾਨ ਦੇ ਨਾਲ ਨਾਲ ਗੀਤਾ ਪੜਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ। ਇਹ ਆਉਂਦੇ ਵਿੱਦਿਅਕ ਸੈਸ਼ਨ ਤੋਂ ਲਾਗੂ ਕੀਤਾ ਜਾਣਾ ਹੈ, ਸਰਕਾਰ ਕਹਿੰਦੀ ਹੈ, ਬੱਚਿਆਂ ਨੂੰ ਧਰਮ ਨਿਰਪੱਖ ਬਣਾਉਣਾ ਹੈ, ਫੇਰ ਇਕੱਲੀ ਗੀਤਾ ਕਿਉਂ, ਬਾਕੀ ਧਰਮਾਂ ਦੇ ਗ੍ਰੰਥਾਂ ਦਾ ਗਿਆਨ ਵੀ ਦੇਣਾ ਚਾਹੀਦਾ ਹੈ.. ਸਵਾਲ ਹੈ. . ਬੀਜੇਪੀ ਨੂੰ ਕਰਨਾ ਬਣਦਾ ਹੈ।