• Home »
  • ਸਿਆਸਤ
  • ਖਬਰਾਂ
  • » ਪੀਡੀਪੀ ਵਿਧਾਇਕ ਨੇ ਕਸ਼ਮੀਰੀ ਬਾਗੀਆਂ ਨੂੰ ਸ਼ਹੀਦ ਕਿਹਾ, ਵਿਵਾਦ ਸ਼ੁਰੂ

ਪੀਡੀਪੀ ਵਿਧਾਇਕ ਨੇ ਕਸ਼ਮੀਰੀ ਬਾਗੀਆਂ ਨੂੰ ਸ਼ਹੀਦ ਕਿਹਾ, ਵਿਵਾਦ ਸ਼ੁਰੂ

-ਪੰਜਾਬੀਲੋਕ ਬਿਊਰੋ
ਪੀ.ਡੀ.ਪੀ. ਵਿਧਾਇਕ ਇਜਾਜ਼ ਅਹਿਮਦ ਮੀਰ ਨੇ ਕਸ਼ਮੀਰ ‘ਚ ਅੱਤਵਾਦ ‘ਤੇ ਬਿਆਨ ਦੇ ਕੇ ਵਿਵਾਦ ਛੇੜ ਦਿੱਤਾ ਹੈ। ਉਨਾਂ ਨੇ ਕਿਹਾ ਕਿ ਕੇਂਦਰ ਨੇ ਜੋ ਵਾਰਤਾਕਾਰ ਨਿਯੁਕਤ ਕੀਤਾ ਹੈ, ਉਨਾਂ ਨੂੰ ਵੱਖਵਾਦੀਆਂ ਤੇ ਅੱਤਵਾਦੀਆਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ। ਅੱਤਵਾਦੀ ਵੀ ਉਨਾਂ ਦੇ ਸੂਬੇ ਦੇ ਰਹਿਣ ਵਾਲੇ ਹਨ, ਜੋ ਮਰ ਰਹੇ ਹਨ, ਉਹ ਵੀ ਇੱਥੋਂ ਦੇ ਬੱਚੇ ਹਨ। ਵਿਧਾਇਕ ਨੇ ਕਿਹਾ ਕਿ ਜੋ ਕਸ਼ਮੀਰੀ ਹਨ ਉਹ ਅੱਤਵਾਦੀ ਨਹੀਂ ਹਨ, ਉਹ ਭਰਾ ਹਨ, ਜੋ ਸੁਰੱਖਿਆ ਬਲ ਮਰ ਰਹੇ ਹਨ, ਉਨਾਂ ਨਾਲ ਵੀ ਹਮਦਰਦੀ ਹੈ, ਉਨਾਂ ਦੇ ਪਰਿਵਾਰ ਵਾਲਿਆਂ ਨੂੰ ਦੁੱਖ ਝੱਲਣਾ ਪੈ ਰਿਹਾ ਹੈ। ਉਸੇ ਤਰਾਂ ਅੱਤਵਾਦੀਆਂ ਦੇ ਪਰਿਵਾਰਾਂ ਨੂੰ ਵੀ ਦੁੱਖ ਹੁੰਦਾ ਹੈ। ਉਨਾਂ ਨੇ ਕਿਹਾ ਕਿ ਕਸ਼ਮੀਰ ‘ਚ ਜੋ ਕਿਸੇ ਵੀ ਹਾਲਤ ‘ਚ ਮਰਦਾ ਹੈ, ਉਹ ਸ਼ਹੀਦ ਹੈ। ਉਨਾਂ ਦੇ ਇਸ ਬਿਆਨ ਦੀ ਸਿਆਸੀ ਹਲ਼ਕਿਆਂ ਵਿਚ ਆਲੋਚਨਾ ਕੀਤੀ ਜਾ ਰਹੀ ਹੈ।