ਹਨੀਪ੍ਰੀਤ ਨੂੰ ਜਲਦੀ ਰਿਹਾਈ ਦੀ ਆਸ

-ਪੰਜਾਬੀਲੋਕ ਬਿਊਰੋ
ਪੰਚਕੂਲਾ ਹਿੰਸਾ ਦੀ ਮੁੱਖ ਸਾਜ਼ਿਸ਼ਘਾੜਿਆਂ ਚ ਸ਼ਾਮਲ ਹਨੀਪ੍ਰੀਤ ਵਿਰੁੱਧ ਅੱਜ ਇਲਜ਼ਾਮ ਤੈਅ ਨਹੀਂ ਹੋਏ। ਚਾਰਜਸ਼ੀਟ ਪੂਰੀ ਨਹੀਂ ਸੀ, ਜਿਸ ਕਰਕੇ ਕਾਰਵਾਈ ਅੱਗੇ ਨਹੀਂ ਹੋਈ। ਅਦਾਲਤ ਨੇ ਪੰਚਕੂਲਾ ਪੁਲਿਸ ਨੂੰ ਚਾਰਜਸ਼ੀਟ ਦੀ ਪੂਰੀ ਕਾਪੀ ਹਨੀਪ੍ਰੀਤ ਨੂੰ ਸੌਂਪਣ ਦਾ ਹੁਕਮ ਦਿੱਤਾ ਤੇ ਮਾਮਲੇ ਦੀ ਤਰੀਕ 21 ਫਰਵਰੀ ਐਲਾਨ ਦਿੱਤੀ। ਅੱਜ ਅਦਾਲਤ ‘ਚ ਪੇਸ਼ੀ ‘ਤੇ ਆਈ ਹਨੀਪ੍ਰੀਤ ਆਸ਼ਾਵਾਦੀ ਜਾਪੀ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਜੇਲੋਂ ਛੇਤੀ ਹੀ ਬਾਹਰ ਆਉਣ ਦਾ ਭਰੋਸਾ ਦਿੱਤਾ।