ਕੁਲਭੂਸ਼ਣ ਮਾਮਲਾ, ਪਾਕ ਖਿਲਾਫ ਅਮਰੀਕਾ ਚ ਰੋਸ

-ਪੰਜਾਬੀਲੋਕ ਬਿਊਰੋ
ਭਾਰਤੀ, ਬਲੋਚ ਤੇ ਅਮਰੀਕੀ ਨਾਗਰਿਕਾਂ ਦੇ ਇੱਕ ਸਮੂਹ ਨੇ ਅਮਰੀਕਾ ਦੇ ਵਾਸ਼ਿੰਗਟਨ ਵਿਖੇ ਪਾਕਿਸਤਾਨੀ ਅੰਬੈਸੀ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਪਾਕਿਸਤਾਨ ਵੱਲੋਂ ਕੁਲਭੂਸ਼ਣ ਯਾਦਵ ਦੀ ਮਾਂ ਤੇ ਪਤਨੀ ਨਾਲ ਕੀਤੇ ਦੁਰਵਿਵਹਾਰ ਕਾਰਨ ਇਹ ਲੋਕ ਪ੍ਰਦਰਸ਼ਨ ਕਰ ਰਹੇ ਹਨ। ਇਨਾਂ ਪ੍ਰਦਰਸ਼ਨਕਾਰੀਆਂ ਨੇ ਤਖ਼ਤੀਆਂ ‘ਤੇ ਪਾਕਿਸਤਾਨ ਚੱਪਲ ਚੋਰ ਲਿਖਿਆ ਹੋਇਆ ਹੈ।