ਇਸ਼ਕ ਦੇ ਗੇੜ ਨੇ ਹੇਰਾਫੇਰੀ ਦੇ ਗਧੀਗੇੜ ਚ ਫਸਾਇਆ ਜੱਜ..

-ਪੰਜਾਬੀਲੋਕ ਬਿਊਰੋ
ਹਰਿਆਣਾ ਚ 109 ਜੱਜਾਂ ਦੀ ਭਰਤੀ ਲਈ ਪੇਪਰ ਹੋਇਆ, ਹਾਈਕੋਰਟ ਦੇ ਸਾਬਕਾ ਰਜਿਸਟਰਾਰ, ਐਡੀਸ਼ਨਲ ਤੇ ਸੈਸ਼ਨ ਜੱਜ ਬਲਵਿੰਦਰ ਸ਼ਰਮਾ ਨੇ ਆਪਣੀ ਮਸ਼ੂਕਾ ਸੁਨੀਤਾ ਨੂੰ ਪੇਪਰ ਵਿਚੋਂ ਪਾਸ ਹੋਣ ਲਈ ਪ੍ਰਸ਼ਨ ਪੱਤਰ ਦੇ ਦਿੱਤਾ, ਪਰ ਸੁਨੀਤਾ ਨੇ ਅੱਗੋਂ ਇਹ ਪੇਪਰ 10-10 ਲੱਖ ਰੁਪਏ ਵਿੱਚ ਵੇਚ ਦਿੱਤਾ, ਪਿੰਜੌਰ ਦੀ ਇਕ ਵਕੀਲ ਨੇ ਇਕ ਸਹੇਲੀ ਤੋਂ ਪੇਪਰ ਦੀ ਤਿਆਰੀ ਲਈ ਲੈਕਚਰ ਦੀ ਆਡੀਓ ਕਲਿਪ ਮੰਗਵਾਈ, ਪਰ ਉਸ ਕੁੜੀ ਨੇ ਸੁਨੀਤਾ ਨਾਲ ਪੇਪਰ ਦੀ ਵਿਕਰੀ ਬਾਰੇ ਹੋਈ ਗੱਲਬਾਤ ਦੀ ਆਡੀਓ ਗਲਤੀ ਨਾਲ ਭੇਜ ਦਿੱਤੀ, ਜਦ ਪੇਪਰ ਦਾ ਨਤੀਜਾ ਆਇਆ ਤਾਂ ਸੁਨੀਤਾ ਟੌਪਰ ਰਹੀ , ਫੇਰ ਪਿੰਜੌਰ ਵਾਲੀ ਵਕੀਲ ਕੁੜੀ ਨੇ ਹਾਈਕੋਰਟ ਚ ਪਟੀਸ਼ਨ ਪਾ ਕੇ ਮਾਮਲੇ ਦੀ ਜਾਂਚ ਦੀ ਗੁਹਾਰ ਲਾਈ,  ਜਾਂਚ ਵਿੱਚ ਜੱਜ ਤੇ ਉਸ ਦੀ ਮਸ਼ੂਕਾ ਦੀ ਖੇਡ ਫੜੀ ਗਈ, ਹਾਲਾਂਕਿ ਪੇਪਰ ਵੇਚਣ ਦਾ ਜੱਜ ਨੂੰ ਵੀ ਪਤਾ ਨਹੀਂ ਸੀ, ਮੁਲਜ਼ਮ ਜੱਜ ਤੇ ੁਸ ਦੀ ਮਸ਼ੂਕਾ ਸੁਨੀਤਾ ਜੇਲ ਚ ਹਨ, ਪੁਲਿਸ ਨੇ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ, ਨਾਲ ਲਾਇਆ ਹੈ ਦੋਵਾਂ ਦੀ ਲੰਬੀ ਟੈਲੀਫੋਨ ਗੱਲਬਾਤ ਦਾ ਰਿਕਾਰਡ, ਕਿੱਥੇ ਕਿੱਥੇ ਦੋਵੇਂ ਘੁੰਮਣ ਜਾਂਦੇ ਸੀ, ਇਸ ਦੀ ਸਾਰੀ ਰਿਪੋਰਟ ਵੀ ਪੇਸ਼ ਕਰ ਦਿੱਤੀ ਹੈ। ਜੱਜ ਬਚਾਅ ਚ ਕਹਿ ਰਿਹਾ ਹੈ ਕਿਸੁਨੀਤਾ ਨੇ ਮੈਨੂੰ ਹਨੀਟਰੈਪ ਚ ਫਸਾਇਆ।