ਭਾਰਤ ਨੇ ਪਾਕਿਸਤਾਨ ਦੇ ਰੇਂਜਰ ਮਾਰੇ

-ਪੰਜਾਬੀਲੋਕ ਬਿਊਰੋ
ਭਾਰਤੀ ਮੀਡੀਆ ਮੁਤਾਬਕ ਬੀਤੇ ਦਿਨਾਂ ਦੌਰਾਨ ਪਾਕਿਸਤਾਨੀ ਗੋਲੀ ਤੇ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਫ਼ੌਜੀ ਤੇ ਸੁਰੱਖਿਆ ਬਲਾਂ ਦੀ ਸ਼ਹਾਦਤ ਦਾ ਬਦਲਾ ਭਾਰਤੀ ਫੌਜ ਨੇ ਲੈ ਲਿਆ ਹੈ। ਤਾਜ਼ਾ ਖ਼ਬਰਾਂ ਮੁਤਾਬਕ ਜੰਮੂ ਕਸ਼ਮੀਰ ਵਿੱਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿਸਤਾਨ ਦੇ 10 ਤੋਂ 12 ਰੇਂਜਰਜ਼ ਨੂੰ ਮਾਰ ਮੁਕਾਇਆ ਹੈ। ਪਾਕਿਸਤਾਨ ਦੇ 3 ਬੰਕਰ ਵੀ ਤਬਾਹ ਕਰ ਦਿੱਤੇ ਹਨ।
ਇਸ ਦੌਰਾਨ ਪਾਕਿਸਤਾਨ ਚ ਫਾਂਸੀ ਦੀ ਸਜ਼ਾ ਯਾਫਤਾ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੀ ਪਾਕਿਸਤਾਨੀ ਵਿਦੇਸ਼ ਮੰਤਰਾਲੇ ਵਲੋਂ ਵੀਡੀਓ ਜਾਰੀ ਕੀਤੀ ਗਈ ਹੈ। ਵੀਡੀਓ ਵਿਚ ਉਹ 25 ਦਸੰਬਰ ਨੂੰ ਆਪਣੀ ਮਾਂ ਤੇ ਪਤਨੀ ਨਾਲ ਮੁਲਾਕਾਤ ਸਬੰਧੀ ਗੱਲ ਕਰ ਰਿਹਾ ਹੈ। ਵੀਡੀਓ ਵਿੱਚ ਜਾਧਵ ਨੇ ਕਿਹਾ ਕਿ ਉਸ ਦੀ ਪਤਨੀ ਤੇ ਮਾਂ ਬੇਹੱਦ ਡਰੀਆਂ ਹੋਈਆਂ ਸਨ, ਭਾਰਤੀ ਕੂਟਨੀਤਕ ਉਹਨਾਂ ਨੂੰ ਝਿੜਕ ਰਿਹਾ ਸੀ, ਇਸ ਦੀ ਕੀ ਵਜਾ ਸੀ? ਜਾਧਵ ਨੇ ਕਿਹਾ ਕਿ ਪਾਕਿਸਤਾਨ ਵਿੱਚ ਉਸ ਨਾਲ ਕੋਈ ਤਸ਼ੱਦਦ ਨਹੀਂ ਹੋ ਰਿਹਾ।
ਇਸ ਵੀਡੀਓ ਨੂੰ ਭਾਰਤ ਨੇ ਪਾਕਿਸਤਾਨ ਦਾ ਪ੍ਰਾਪੇਗੰਡਾ ਕਰਾਰ ਦਿੱਤਾ ਹੈ। ਤੇ ਕਿਹਾ ਹੈ ਕਿ ਜਾਧਵ ‘ਤੇ ਦਬਾਅ ਪਾ ਕੇ ਇਹ ਬਿਆਨ ਲਏ ਗਏ।