ਪਾਨ ਖਾਓ ਤੇ ਜੁਆਕ ਜੰਮੋ-ਵਿਹਿਪ ਆਗੂਆਂ ਨੂੰ ਓਵੈਸੀ ਦਾ ਮਸ਼ਵਰਾ

-ਪੰਜਾਬੀਲੋਕ ਬਿਊਰੋ
ਇਕ ਮੁਸਲਮ ਆਗੂ ਹੈ ਅਸੱਦੂਦੀਨ ਉਵੈਸੀ, ਵਿਵਾਦਤ ਬਿਆਨ ਦੇਣ ਚ ਇਹਦਾ ਵੀ ਕੋਈ ਮੁਕਾਬਲਾ ਨਹੀਂ। ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਹਿੰਦੂਆਂ ਨੂੰ ਵੱਧ ਬੱਚੇ ਪੈਦਾ ਕਰਨ ਦੀ ਅਕਸਰ ਨਸੀਹਤ ਦਿੱਤੀ ਜਾਂਦੀ ਹੈ, ਇਸ ‘ਤੇ ਉਵੈਸੀ ਨੇ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਅਬਾਦੀ ਨੂੰ ਸਹੀ ਤਰੀਕੇ ਨਾਲ ਵਧਾਇਆ ਹੈ, ਸਾਡੀ ਅਬਾਦੀ ਤੋਂ ਵਿਸ਼ਵ ਹਿੰਦੂ ਪ੍ਰੀਸ਼ਦ ਵਾਲੇ ਡਰ ਗਏ ਨੇ, ਇਕ ਵੀ ਬੱਚਾ ਪੈਦਾ ਨਹੀਂ ਕਰ ਪਾ ਰਹੇ, ਤੇ ਉਵੈਸੀ ਸਾਹਿਬ ਨੇ ਅੱਗੇ ਜੋ ਮਸ਼ਵਰਾ ਦਿੱਤਾ, ਉਸ ਨੂੰ ਸੁਣ ਕੇ ਕੱਟੜਪੰਥੀ ਹਿੰਦੂ ਜੁਆਬੀ ਸ਼ਬਦੀ ਗੋਲ਼ਾ ਛੱਡੇ ਬਿਨਾ ਰਹਿ ਨਹੀਂ ਸਕਣਗੇ, ਉਵੈਸੀ ਸਾਹਿਬ ਕਹਿੰਦੇ ਜੋ ਬੱਚੇ ਪੈਦਾ ਕਰਨ ਦੇ ਮਸਰੱਥ ਨਹੀਂ ਸਾਡੇ ਔਰੰਗਾਬਾਦ ਆਏ, ਇਥੇ ਇਕ ਪਾਨ ਦੀ ਦੁਕਾਨ ਹੈ, ਜੀਹਦਾ 5 ਹਜ਼ਾਰ ਰੁਪਏ ਦਾ ਪਾਨ ਮਿਲਦਾ ਹੈ, ਖਾਓ ਕੰਮ ਹੋ ਜਾਏਗਾ, ਸਾਨੂੰ ਇਹਦੀ ਲੋੜ ਨਹੀਂ, ਅਸੀਂ ਤਾਂ ਬਿਨਾ ਪਾਨ ਖਾਧਿਆਂ ਈ ਮਾਸ਼ਾ ਅੱਲਾ ਹਾਂ..।