ਇਤਿਹਾਸਕਾਰਾਂ ਦੇ ਨਾਲ ਰਾਜਘਰਾਣੇ ਲੈਣਗੇ ਪਦਮਾਵਤੀ ਫਿਲਮ ਬਾਰੇ ਫੈਸਲਾ

-ਪੰਜਾਬੀਲੋਕ ਬਿਊਰੋ
ਵਿਵਾਦਾਂ ਵਿੱਚ ਘਿਰੀ ਸੰਜੇ ਲੀਲਾ ਭੰਸਾਲੀ ਦੀ ਫਿਲਮ ਪਦਮਾਵਤੀ ਰਿਲੀਜ਼ ਹੋਵੇਗੀ ਜਾਂ ਨਹੀਂ, ਇਹ ਫੈਸਲਾ ਕਰਨ ਵਾਸਤੇ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਨੇ ਇਤਿਹਾਸਕਾਰਾਂ ਤੇ ਸਾਬਕਾ ਰਾਜਘਰਾਣਿਆਂ ਦੀ ਕਮੇਟੀ ਬਣਾਈ ਹੈ। ਹਿ ਕਮੇਟੀ ਫਿਲਮ ਦੇਖ ਕੇ ਸਮੀਖਿਆ ਕਰੇਗੀ ਤੇ ਰਿਲੀਜ਼ ਹੋਣ ਬਾਰੇ ਫੈਸਲਾ ਦੇਵੇਗੀ।