ਤੇਜ ਪ੍ਰਤਾਪ ਨੇ ਕੁੱਤੇ ਨੂੰ ਆਰ ਐਸ ਐਸ ਦਾ ਸਿਪਾਹੀ ਕਹਿ ਕੇ ਵਿਵਾਦ ਛੇੜਿਆ

-ਪੰਜਾਬੀਲੋਕ ਬਿਊਰੋ
ਲਾਲੂ ਪ੍ਰਸਾਦ ਯਾਦਵ ਦੇ ਫਰਜ਼ੰਦ ਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇਜ ਪ੍ਰਤਾਪ ਯਾਦਵ ਇਤਰਾਜ਼ਯੋਗ ਬਿਆਨਾਂ ਕਾਰਨ ਵਿਵਾਦਾਂ ਵਿੱਚ ਘਿਰੇ ਰਹਿੰਦੇ ਨੇ, ਹੁਣ ਉਹਨਾਂ ਨੇ  ਇੱਕ ਸਭਾ ਦੌਰਾਨ ਕੁੱਤੇ ਨੂੰ ਰਾਸ਼ਟਰੀ ਸਵੈਸੇਵਕ ਸੰਘ ਦਾ ਸਿਪਾਹੀ ਕਹਿ ਦਿੱਤਾ। ਤੇਜ ਪ੍ਰਤਾਪ ਯਾਦਵ ਕੱਲ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਦੌਰਾਨ ਮੈਦਾਨ ਵਿੱਚ ਇੱਕ ਕੁੱਤਾ ਆ ਗਿਆ। ਉਸ ਵੇਲੇ ਤੇਜ ਪ੍ਰਤਾਪ ਮਾਈਕ ‘ਤੇ ਬੋਲ ਰਹੇ ਸਨ। ਜਿਵੇਂ ਹੀ ਤੇਜ ਪ੍ਰਤਾਪ ਦੀ ਨਜ਼ਰ ਕੁੱਤੇ ‘ਤੇ ਪਈ ਉਨਾਂ ਇਸ਼ਾਰਾ ਕਰਦੇ ਹੋਏ ਕਿਹਾ, “ਆਰ ਐਸ ਐਸ ਦੇ ਇਸ ਸਿਪਾਹੀ ਨੂੰ ਮੈਦਾਨ ਵਿੱਚੋਂ ਬਾਹਰ ਕੱਢੋ। ਸਭਾ ਵਿੱਚ ਬੇਸ਼ੱਕ ਠਹਾਕੇ ਲੱਗੇ, ਪਰ ਇਸ ਭੱਦੀ ਸ਼ਬਦਾਵਲੀ ਦੀ ਅਲੋਚਨਾ ਹੋ ਰਹੀ ਹੈ