• Home »
  • ਅਪਰਾਧ
  • ਖਬਰਾਂ
  • » ਐਨ ਆਈ ਏ ਨੇ ਗੋਸਾਈਂ ਕਤਲ ਕੇਸ ਦੀ ਸਾਰੀ ਸਮਗਰੀ ਹੱਥ ਹੇਠ ਕੀਤੀ

ਐਨ ਆਈ ਏ ਨੇ ਗੋਸਾਈਂ ਕਤਲ ਕੇਸ ਦੀ ਸਾਰੀ ਸਮਗਰੀ ਹੱਥ ਹੇਠ ਕੀਤੀ

-ਪੰਜਾਬੀਲੋਕ ਬਿਊਰੋ
ਆਰ. ਐੱਸ. ਐੱਸ. ਆਗੂ ਰਵਿੰਦਰ ਗੋਸਾਈਂ ਕਤਲ ਕੇਸ ਵਿਚ ਐੱਨ. ਆਈ. ਏ. ਨੇ ਪੰਜਾਬ ਪੁਲਸ ਤੋਂ ਕੇਸ ਪ੍ਰਾਪਰਟੀ ਲੈ ਲਈ ਹੈ। ਇਸ ਵਿਚ ਉਹ ਸਾਰੇ ਹਥਿਆਰ ਵੀ ਸ਼ਾਮਲ ਹਨ, ਜੋ ਕਿ ਪੁਲਸ ਨੇ ਧਰਮਿੰਦਰ ਸਿੰਘ ਗੁਗਨੀ ਦੇ ਮੋਗਾ ਸਥਿਤ ਪੈਟਰੋਲ ਪੰਪ ਤੋਂ ਬਰਾਮਦ ਕੀਤੇ ਸਨ। ਇਹ ਸਾਰੇ ਮੋਗਾ ਪੁਲਸ ਨੇ 15 ਨਵੰਬਰ ਨੂੰ ਇਕ ਰੇਡ ਦੌਰਾਨ ਬਰਾਮਦ ਕੀਤੇ ਸਨ । ਐੱਨ. ਆਈ. ਏ. ਯੂ ਪੀ ਦੇ ਹਥਿਆਰ ਸਪਲਾਇਰ ਮਲੂਕ ਸਿੰਘ ਨੂੰ ਦੁਸਾਨਾ ਜੇਲ ਤੋਂ ਨਹੀਂ ਲਿਆ ਸਕੀ,  ਮਲੂਕ ਸਿੰਘ ਨੂੰ 16 ਦਸੰਬਰ ਨੂੰ ਉੱਤਰ ਪ੍ਰਦੇਸ਼ ਦੀ ਹੀ ਇਕ ਲੋਕਲ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਫੇਰ ਐੱਨ. ਆਈ. ਏ. ਆਪਣੀ ਹਿਰਾਸਤ ਵਿਚ ਲਵੇਗੀ ।