ਕੈਨੇਡਾ ਵਾਸੀ ਹਵਾਲਾਤੀ ਦੀ ਫਰੀਦਕੋਟ ਜੇਲ ਚ ਮੌਤ

-ਪੰਜਾਬੀਲੋਕ ਬਿਊਰੋ
ਫਰੀਦਕੋਟ ਦੀ ਮਾਡਰਨ ਜੇਲ ਚ ਐਨ ਆਰ ਆਈ ਹਵਾਲਾਤੀ ਦੀ ਮੌਤ ਹੋ ਗਈ, ਮ੍ਰਿਤਕ 65 ਸਾਲਾ ਦਵਿੰਦਰ ਸਿੰਘ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ ਅਤੇ ਉਹ ਨੂਰਪੁਰਾ ਦਾ ਰਹਿਣ ਵਾਲਾ ਸੀ। ਪੁਲਸ ਨੇ ਉਸ ਨੂੰ ਮੋਗਾ ਜ਼ਿਲੇ ਦੇ ਐਨ. ਆਰ. ਆਈ. ਥਾਣੇ ਚ ਧੋਖਾਧੜੀ ਦੇ ਮਾਮਲੇ ਚ ਗ੍ਰਿਫਤਾਰ ਕੀਤਾ ਹੋਇਆ ਸੀ। ਮਾਡਰਨ ਜੇਲ ਫਰੀਦਕੋਟ ਵਿਖੇ 3 ਦਿਨ ਪਹਿਲਾਂ ਹੀ ਉਸ ਦੀ ਹਾਲਤ ਵਿਗੜਨ ਕਾਰਨ ਸਿਵਲ ਹਸਪਤਾਲ ਅਤੇ ਬਾਅਦ ਚ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਜੇਲ ਪ੍ਰਸਾਸਨ ਨੇ ਸਿਰਫ ਇਹੀ ਕਿਹਾ ਹੈ ਕਿ ਉਹ ਬਿਮਾਰ ਸੀ, ਪਰ ਉਸ ਨੂੰ ਅਜਿਹੀ ਕੀ ਬਿਮਾਰੀ ਸੀ ਕਿ ਅਚਾਨਕ ਤਿੰਨ ਦਿਨਾਂ ਚ ਹੀ ਮੌਤ ਹੋ ਗਈ, ਇਸ ਬਾਰੇ ਕੁਝ ਵੀ ਜਾਣਕਾਰੀ ਨਹੀਂ ਦਿੱਤੀ ਗਈ।