ਤਰਨਤਾਰਨ ਚ ਹਸਪਤਾਲ ਦੇ ਬਾਹਰ ਦੋ ਭਰਾਵਾਂ ‘ਤੇ ਹਮਲਾ

-ਪੰਜਾਬੀਲੋਕ ਬਿਊਰੋ
ਤਰਨਤਾਰਨ ਦੇ ਸਿਵਲ ਹਸਪਤਾਲ ਦੇ ਓ. ਐੱਸ. ਟੀ.  ਸੈਂਟਰ ਤੋਂ ਦਵਾਈ ਲੈ ਕੇ ਆ ਰਹੇ ਦੋ ਭਰਾਵਾਂ ਨੂੰ ਚਾਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰਾਂ ਵੱਢ ਦਿੱਤਾ। ਹਮਲਾਵਰ ਉਦੋਂ ਤੱਕ ਉਨਾਂ ‘ਤੇ ਵਾਰ ਕਰਦੇ ਰਹੇ ਜਦੋਂ ਤਕ ਉਹ ਬੇਹੋਸ਼ ਹੋ ਕੇ ਹੇਠਾਂ ਨਹੀਂ ਡਿੱਗ ਗਏ। ਦੋਨਾਂ ਨੂੰ ਮਰਿਆ ਸਮਝ ਕੇ ਹਮਲਾਵਰ ਉਥੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਪੁਲਸ ਟੀਮ ਦੇ ਨਾਲ ਮੌਕੇ ‘ਤੇ ਪਹੁੰਚੇ। ਉਨਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੋਵਾਂ ਧਿਰਾਂ ਵਿੱਚ ਪਹਿਲਾਂ ਵੀ ਹਿੰਸਕ ਝੜਪ ਹੋ ਚੁੱਕੀ ਹੈ। ਉਕਤ ਕਾਰਵਾਈ ਬਦਲਾ ਲਊ ਕਾਰਵਾਈ ਭਾਵ ਗੈਂਗਵਾਰ ਦੱਸੀ ਜਾ ਰਹੀ ਹੈ।