ਧਰਨੇ, ਜਾਮ  ਬਰਦਾਸ਼ਤ ਨਹੀਂ ਕਰਾਂਗੇ-ਹਾਈਕੋਰਟ

-ਪੰਜਾਬੀਲੋਕ ਬਿਊਰੋ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਧਰਨਿਆਂ ਬਾਰੇ ਕਿਹਾ ਹੈ ਕਿ ਬੇਸ਼ੱਕ ਇਹ ਮੌਲਿਕ ਅਧਿਕਾਰ ਹੈ, ਪਰ ਇਸ ਨਾਲ ਆਮ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ, ਇਹ ਵੀ ਸੋਚਣਾ ਪਵੇਗਾ। ਹਾਈਕੋਰਟ ਨੇ ਕਿਹਾ ਹੈ ਕਿ ਨੈਸ਼ਨਲ, ਤੇ ਸਟੇਟ ਹਾਈਵੇ ‘ਤੇ ਧਰਨੇ, ਰਿਹਾਇਸ਼ੀ ਇਲਾਕਿਆਂ ਵਿੱਚ ਲਾਏ ਜਾਂਦੇ ਜਾਮ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ। ਭਵਿੱਖ ਵਿੱਚ ਅਜਿਹੀ ਸਥਿਤੀ ਨਾਲ ਸਿੱਝਣ ਲਈ ਕਿਹੋ ਜਿਹੇ ਅਗਾਊਂ ਪ੍ਰਬੰਧ ਕੀਤੇ ਜਾਣ, ਕੋਰਟ ਨੇ ਇਸ ਵਾਸਤੇ ਵਕੀਲਾਂ, ਤੋਂ ਸੁਝਾਅ ਮੰਗੇ ਨੇ।
ਅਦਾਲਤ ਵਿੱਚ ਅਕਾਲੀ ਦਲ ਬਾਦਲ ਵਲੋਂ 8 ਦਸੰਬਰ ਨੂੰ ਲਾਏ ਗਏ ਧਰਨਿਆਂ ਬਾਰੀ ਸੁਣਵਾਈ ਚੱਲ ਰਹੀ ਸੀ, ਜਿਸ ਦੌਰਾਨ ਅਕਾਲੀਆਂ ਦੇ ਵਕੀਲ ਨੇ ਕਿਹਾ ਕਿ ਧਰਨਿਆਂ ਦੇ ਖਿਲਾਫ ਪਟੀਸ਼ਨ ਸਿਆਸੀ ਹਿੱਤ ਤੋਂ ਪ੍ਰੇਰਿਤ ਸੀ, ਕੋਰਟ ਦਾ ਆਸਰਾ ਲੈ ਕੇ ਪੰਜਾਬ ਸਰਕਾਰ ਨੇ ਸੈਂਕੜੇ ਅਕਾਲੀ ਵਰਕਰਾਂ ਖਿਲਾਫ ਗੈਰ ਜ਼ਮਾਨਤੀ ਧਾਰਾਵਾਂ ਲਾ ਕੇ ਪਰਚੇ ਕੀਤੇ ਤੇ ਅਕਾਲੀ ਉਮੀਦਵਾਰਾਂ ਨੂੰ ਕਾਗਜ਼ ਤੱਕ ਨਹੀਂ ਭਰਨ ਦਿੱਤੇ। ਇਸ ਬਾਰੇ ਕੋਰਟ ਨੇ ਕਿਹਾ ਕਿ ਸੁਣਵਾਈ ਤੋਂ ਪਹਿਲਾਂ ਲਿਖਤੀ ਰੂਪ ਚ ਦੱਸੋ ਕਿ ਕੀ ਕੀ ਹੋਇਆ?