ਗੌਂਡਰ ਦੇ ਤਿੰਨ ਸਾਥੀ ਗਿਰਫਤਾਰ

-ਪੰਜਾਬੀਲੋਕ ਬਿਊਰੋ
ਪੁਲਿਸ ਨੇ ਰਿਪੋਰਟ ਦਿੱਤੀ ਸੀ ਕਿ ਯਮੁਨਾਨਗਰ ਦੇ ਛਛਰੌਲੀ ਕੋਲ ਗੈਂਗਸਟਰ ਵਿੱਕੀ ਗੌਂਡਰ ਦੀ ਗੱਡੀ ਪਲਟ ਗਈ ਤੇ ਉਹ ਸਾਥੀਆਂ ਸਣੇ ਹਥਿਆਰ ਲੈ ਕੇ ਫਰਾਰ ਹੋਣ ਵਿੱਚ ਸਫਲ ਹੋ ਗਿਆ, ਅੱਜ ਖਬਰ ਆਈ ਹੈ ਕਿ ਪੰਜਾਬ ਤੇ ਹਰਿਆਣਾ ਪੁਲਿਸ ਵੱਲੋਂ ਯਮੁਨਾਨਗਰ ਚ ਕੀਤੇ ਸਾਂਝੇ ਅਪਰੇਸ਼ਨ ਚ ਵਿੱਕੀ ਗੌਂਡਰ ਦੇ  ਤਿੰਨ ਸਾਥੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਤੇ ਨਾਲ ਹੀ ਕਿਹਾ ਹੈ ਕਿ ਪਲਟੀ ਹੋਈ ਗੱਡੀ ਵਿਚੋਂ ਅਸਲਾ ਵੀ ਬਰਾਮਦ ਹੋਇਆ ਹੈ। ਛਛਰੌਲੀ ਜੰਗਲ ਦੇ ਇਲਾਕੇ ਵਿਚ ਵਿੱਕੀ ਗੌਂਡਰ ਦੇ ਲੁਕੇ ਹੋਣ ਦਾ ਸ਼ੱਕ ਹੈ, ਇਥੇ ਪੁਲਿਸ ਵੱਲੋਂ ਇਲਾਕੇ ਵਿਚ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਪੁਲਸ ਨੇ ਯਮੁਨਾਨਗਰ ਨਾਲ ਲੱਗਦੇ ਸਾਰੇ ਬਾਰਡਰ ਸੀਲ ਕਰ ਦਿੱਤੇ ਹਨ।