ਪ੍ਰਵਾਸੀ ਪੰਜਾਬੀ ਐਮ ਸੀ ਚੋਣਾਂ ਲਈ ਵੀ ਸਰਗਰਮ

-ਪੰਜਾਬੀਲੋਕ ਬਿਊਰੋ
ਪੰਜਾਬ ਦੇ ਮੀਡੀਆ ਚ ਚਰਚਾ ਹੋ ਰਹੀ ਹੈ ਕਿ ਨਗਰ-ਨਿਗਮ ਚੋਣਾਂ ਦਾ ਪ੍ਰਚਾਰ ਵਿਦੇਸ਼ੀ ਧਰਤੀ ਤੋਂ ਹੋ ਰਿਹਾ ਹੈ। ਉਮੀਦਵਾਰ ਆਪਣੇ ਵਿਦੇਸ਼ਾਂ ਚ ਵਸੇ ਰਿਸ਼ੇਤਦਾਰਾਂ ਤੋਂ ਵਟਸਐਪ, ਫੇਸਬੁੱਕ ਜ਼ਰੀਏ ਵੀਡੀਓ ਪਵਾ ਕੇ ਵੋਟ ਦੇਣ ਦੀ ਅਪੀਲ ਕਰਵਾ ਰਹੇ ਹਨ। ਅਮਰੀਕਾ, ਕੈਨੇਡਾ ਅਤੇ ਯੂ. ਕੇ. ਦੇ ਪੰਜਾਬੀ ਮੀਡੀਆ ਚ ਪੰਜਾਬ ਚ ਐੱਨ. ਆਰ. ਆਈ. ਪੰਜਾਬੀਆਂ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਦੀ ਕਵਰੇਜ ਵੱਧਦੀ ਜਾ ਰਹੀ ਹੈ। ਕਈ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਇਸ ਵਾਰ ਨਗਰ-ਨਿਗਮ ਚੋਣਾਂ ‘ਚ ਸੋਸ਼ਲ ਮੀਡੀਆ ਦਾ ਜ਼ਿਆਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਦੇ ਇਸਤੇਮਾਲ ਚ ਉਮੀਦਵਾਰ ਨੂੰ ਇਕ ਵੀ ਪੈਸਾ ਖਰਚ ਨਹੀਂ ਕਰਨਾ ਪੈ ਰਿਹਾ। ਨਾ ਕਿਸੇ ਤਰਾਂ ਦੀ ਇਜਾਜ਼ਤ ਲੈਣ ਦੀ ਲੋੜ ਹੈ। ਇਸ ਮੋਰਚੇ ਉਹਨਾਂ ਦੇ ਪ੍ਰਵਾਸੀ ਸਮਰਥਕਾਂ ਨੇ ਸਾਂਭੇ ਹੋਏ ਨੇ।