ਚੋਣਾਂ ਚ ਵੰਡਣ ਲਈ ਲਿਆਂਦੇ ਡੋਡੇ, ਸ਼ਰਾਬ ਫੜੇ ਗਏ

-ਪੰਜਾਬੀਲੋਕ ਬਿਊਰੋ
ਜਲੰਧਰ ਦੇ ਫੁੱਟਬਾਲ ਚੌਕ ਚ ਕੱਲ ਇਕ ਬਜ਼ੁਰਗ ਦਿਨ ਦਿਹਾੜੇ ਲਾਲ ਪਰੀ ਦੇ ਨਸ਼ੇ ਚ ਲੋਟਪੋਟਣੀਆਂ ਖਾਂਦਾ ਫਿਰਦਾ ਸੀ, ਜਨਤਾ ਨੇ ਸਾਫ ਕਰ ਦਿੱਤਾ ਸੀ ਕਿ ਚੋਣ ਦਾਰੂ ਦਾ ਨਸ਼ਾ ਸਿਰ ਚੜ ਬੋਲ ਰਿਹੈ, ਅੱਜ ਹੋਰ ਅੱਪਡੇਟ ਮਿਲੀ ਹੈ, ਸ਼ਹਿਰ ਦੀ ਬਸਤੀ ਦਾਨਿਸ਼ਮੰਦਾਂ ਚੋਂ ਚੋਣਾਂ ਦੇ ਮੱਦੇਨਜ਼ਰ ਪੁਲਸ ਨੇ ਸਰਚ ਮੁਹਿੰਮ ਦੌਰਾਨ ਇਕ ਲਾਵਾਰਿਸ ਗੱਡੀ ਚੋਂ ਸ਼ਰਾਬ ਸਮੇਤ ਡੋਡੇ ਬਰਾਮਦ ਕੀਤੇ। ਚਿੱਟੇ ਰੰਗ ਦੀ ਮਰੂਤੀ ਇਕ ਘਰ ਦੇ ਬਾਹਰ ਖੜੀ ਸੀ ਅਤੇ ਪੁਲਸ ਵੱਲੋਂ ਤਲਾਸ਼ੀ ਲੈਣ ‘ਤੇ ਇਸ ਚੋਂ 6 ਪੇਟੀਆਂ ਸ਼ਰਾਬ ਦੀਆਂ ਅਤੇ ਡੋਡੇ ਬਰਾਮਦ ਕੀਤੇ ਗਏ। ਪੁਲਸ ਦਾ ਮੰਨਣਾ ਹੈ ਕਿ ਇਹ ਨਸ਼ਾ ਨਗਰ-ਨਿਗਮ ਚੋਣਾਂ ਦੌਰਾਨ ਵੋਟਰਾਂ ਨੂੰ ਵੰਡਣ ਲਈ ਮੰਗਵਾਇਆ ਗਿਆ ਸੀ।ਪੜਤਾਲ ਕੀਤੀ ਜਾ ਰਹੀ ਹੈ ਕਿ ਕਾਰ ਕਿਸਦੀ ਹੈ। ਤੇ ਬਸਤੀ ਦਾਨਿਸ਼ਮੰਦਾਂ ਵਿੱਚ ਕਿਸ ਉਮੀਦਵਾਰ ਦੀ ਮਦਦ ਲਈ ਲਿਆਂਦੀ ਗਈ ਸੀ।