ਰਣਜੀਤ ਕਤਲ ਕੇਸ ਦੀ ਸੁਣਵਾਈ ਸ਼ੁਰੂ

-ਪੰਜਾਬੀਲੋਕ ਬਿਊਰੋ
ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਚ ਕੈਦ ਕੱਟ ਰਿਹਾ ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਰਣਜੀਤ ਕਤਲ ਕੇਸ ਚ ਵਿੱਚ ਜਲਦੀ ਹੀ ਫੈਸਲਾ ਸੁਣਨਾ ਪੈ ਸਕਦਾ ਹੈ, ਮਾਮਲੇ ਦੇ ਨਿਬੇੜੇ ਲਈ ਪੰਚਕੂਲਾ ਕੋਰਟ ਚ ਸੁਣਵਾਈ ਸ਼ੁਰੂ ਹੋ ਗਈ ਹੈ, ਗੁਰਮੀਤ ਰਾਮ ਰਹੀਮ ਦੀ ਪੇਸ਼ੀ ਵੀਡੀਓਗ੍ਰਾਫੀ ਜ਼ਰੀਏ ਕਰਵਾਈ ਗਈ ਹੈ। ਕੁਝ ਕੁ ਪੇਸ਼ੀਆਂ ਵਿੱਚ ਹੀ ਕੇਸ ਸਿਰੇ ਲੱਗਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।