ਕੈਪਟਨ ਵਲੋਂ ਬਾਕਸਰ ਕੌਰ ਸਿੰਘ ਦੀ ਮਦਦ ਦਾ ਐਲਾਨ

-ਪੰਜਾਬੀਲੋਕ ਬਿਊਰੋ
ਦੇਸ਼ ਨੂੰ 10 ਸੋਨ ਤਮਗੇ ਦਿਵਾਉਣ ਵਾਲੇ ਬਾਕਸਰ ਕੌਰ ਸਿੰਘ ਅੱਜ ਆਪਣੇ ਇਲਾਜ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਮੀਡੀਆ ਚ ਮਾਮਲਾ ਨਸ਼ਰ ਹੋਣ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕੌਰ ਸਿੰਘ ਨੂੰ 2 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਕੈਪਟਨ ਨੇ ਟਵੀਟ ਕੀਤਾ ਕਿ ਉਨਾਂ ਨੂੰ ਕੌਰ ਸਿੰਘ ਦੀ ਇਸ ਸਥਿਤੀ ਬਾਰੇ ਪਤਾ ਨਹੀਂ ਸੀ ਅਤੇ ਉਨਾਂ ਦੇ ਇਹ ਹਾਲਾਤ ਜਾਣ ਕੇ ਉਹ ਕਾਫੀ ਚਿੰਤਤ ਹਨ। ਉਨਾਂ ਨੇ ਕੌਰ ਸਿੰਘ ਨੂੰ ਮੈਡੀਕਲ ਲੋਨ ਲਈ 2 ਲੱਖ ਰੁਪਏ ਦੀ ਸਹਾਇਤਾ ਕਰਨ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਉਹ ਉਨਾਂ ਦੀ ਲੰਬੀ ਉਮਰ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ।