10 ਸੋਨ ਤਮਗੇ ਜਿੱਤਣ ਵਾਲਾ ਬੌਕਸਰ ਕੌਰ ਸਿੰਘ ਬਿਮਾਰ, ਇਲਾਜ ਲਈ ਪੈਸੇ ਹੈਨੀ

-ਪੰਜਾਬੀਲੋਕ ਬਿਊਰੋ
ਬਾਕਸਿੰਗ ਵਿੱਚ ਦੇਸ਼ ਨੂੰ 10 ਗੋਲਡ ਮੈਡਲ ਦਿਵਾਉਣ ਵਾਲਾ ਪੰਜਾਬੀ ਕੌਰ ਸਿੰਘ ਦਿਲ ਦੀ ਬੀਮਾਰੀ ਤੋਂ ਪੀੜਤ ਹੈ, ਪਰਿਵਾਰ ਕੋਲ ਇਲਾਜ ਲਈ ਪੈਸਾ ਨਹੀਂ, ਸਰਕਾਰਾਂ ਤੇ ਖੇਡ ਅਕਾਦਮੀਆਂ ਨੇ ਸਾਰ ਨਹੀਂਲਈ, ਹੁਣ ਪਰਿਵਾਰ ਖੇਤੀਵਾਲੀ ਜ਼ਮੀਨ ਵੇਚ ਕੇ ਦੇਸ਼ਦੇ ਇਸ ਮਾਣਮੱਤੇ ਖਿਡਾਰੀ ਦਾ ਇਲਾਜ ਕਰਵਾਏਗਾ। 35 ਸਾਲ ਪਹਿਲਾਂ ਦਿੱਲੀ ਏਸ਼ੀਆਡ ਚ ਸੋਨਾ ਜਿੱਤਣ ‘ਤੇ ਵੇਲੇ ਦੀ ਪੰਜਾਬ ਸਰਕਾਰ ਨੇ ਕੌਰ ਸਿੰਘ ਨੂੰ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ, ਪਰ 35 ਸਾਲਾਂ ਬਾਅਦ ਵੀ ਇਹ ਰਕਮ ਉਸ ਨੂੰ ਨਹੀਂ ਮਿਲੀ। ਕੌਰ ਸਿੰਘ ਦਾ ਇਕ ਪੁੱਤ ਫੌਜੀ ਹੈ ਦੂਜਾ ਖੇਤੀ ਕਰਦਾ ਹੈ। ਪਰਿਵਾਰ ਕੋਲ ਚਾਰ ਏਕੜ ਜ਼ਮੀਨ ਹੈ, ਕੁਝ ਹਿੱਸਾ ਵੇਚ ਕੇ ਇਲਾਜ ਕਰਵਾਇਆ ਜਾਵੇਗਾ।
ਮੀਡੀਆ ਜ਼ਰੀਏ ਇਸ ਖਿਡਾਰੀ ਦੀ ਹਾਲਤ ਦਾ ਪਤਾ ਲੱਗਿਆ ਤਾਂ ਕੇਂਦਰੀ ਰਾਜ ਖੇਡ ਮੰਤਰੀ ਨੇ ਆਪਣੇ ਕੋਟੇ ਵਿਚੋਂ ਪੰਜ ਲੱਖ ਰੁਪਏ ਦੀ ਮਦਦ ਦੇਣ ਦੇ ਐਲਾਨ ਵਾਲਾ ਟਵੀਟ ਕੀਤਾ, ਪਰ ਪੰਜਾਬ ਸਰਕਾਰ ਸੁੱਤੀ ਪਈ ਹੈ।