ਹਾਦਸਾ ਪੀੜਤਾਂ ਦਾ ਆਪ ਇਲਾਜ ਕਰਵਾਏਗੀ ‘ਆਪ ਸਰਕਾਰ’

ਕੇਜਰੀਵਾਲ ਸਰਕਾਰ ਦਾ ਇਕ ਹੋਰ ਇਤਿਹਾਸਕ ਫੈਸਲਾ
-ਪੰਜਾਬੀਲੋਕ ਬਿਊਰੋ
ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਐਕਸੀਡੈਂਟ ਵਿਕਟਿਮ ਪਾਲਿਸੀ ਮਨਜ਼ੂਰ ਕਰਕੇ ਉਪ ਰਾਜਪਾਲ ਕੋਲ ਭੇਜੀ ਹੈ, ਜੇ ਮਨਜ਼ੂਰੀ ਮਿਲ ਗਈ ਤਾਂ ਇਸ ਪਾਲਿਸੀ ਤਹਿਤ ਕੇਜਰੀਵਾਲ ਸਰਕਾਰ ਦਿੱਲੀ ਵਿੱਚ ਹੋਣ ਵਾਲੇ ਸਾਰੇ ਸੜਕ ਹਾਦਸਿਆਂ , ਤੇਜ਼ਾਬ ਹਮਲਿਆਂ ਦੇ ਪੀੜਤਾਂ ਤੇ ਕਿਸੇ ਵੀ ਤਰਾਂ ਅੱਗ ਵਿੱਚ ਝੁਲਸੇ ਗਏ ਲੋਕਾਂ ਦਾ ਪ੍ਰਾਈਵੇਟ ਹਸਪਤਾਲ ਵਿੱਚ ਵੀ ਆਪ ਇਲਾਜ ਕਰਵਾਏਗੀ। ਪਹਿਲਾਂ ਸਿਰਫ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਇਲਾਜ ਦੀ ਸਹੂਲਤ ਸੀ ਹੁਣ ਕੇਜਰੀਵਾਲ ਸਰਕਾਰ ਨੇ ਪ੍ਰਾਈਵੇਟ ਹਸਪਤਾਲ ਵੀ ਇਸ ਦੇ ਨਾਲ ਜੋੜ ਲਏ ਹਨ। ਹਾਦਸਾ ਪੀੜਤ ਬੇਸ਼ੱਕ ਕਿਸੇ ਵੀ ਸੂਬੇ ਦਾ ਹੋਵੇ, ਦਿੱਲੀ ਸਰਕਾਰ ਉਸ ਦੇ ਇਲਾਜ ਦਾ ਖਰਚਾ ਚੁੱਕੇਗੀ। ਸਿਹਤ ਮੰਤਰੀ ਸਤੇਂਦਰ ਜੈਨ ਨੇ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਵਿੱਚ ਹਰ ਸਾਲ ਕਰੀਬ 8 ਹਜ਼ਾਰ ਹਾਦਸੇ ਹੁੰਦੇ ਨੇ, 15-20 ਹਜ਼ਾਰ ਲੋਕ ਜ਼ਖਮੀ ਹੁੰਦੇ ਨੇ, 1600 ਦੇ ਕਰੀਬ ਜਾਨਾਂ ਜਾਂਦੀਆਂ ਨੇ।