ਮੈਕਸ ਹਸਪਤਾਲ ਦਾ ਲਸੰਸ ਰੱਦ

-ਪੰਜਾਬੀਲੋਕ ਬਿਊਰੋ
ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਇਹਿਤਾਸਕ ਫੈਸਲਾ ਲੈਂਦਿਆਂ ਸਿਰੇ ਦੀ ਲਾਪਰਵਾਹੀ ਦਿਖਾਉਣ ਵਾਲੇ ਮੈਕਸ ਹਸਪਤਾਲ ਦੀ ਮਾਨਤਾ ਰੱਦ ਕਰ ਦਿੱਤੀ ਹੈ। ਇਸ ਹਸਪਤਾਲ ਦੇ ਡਾਕਟਰਾਂ ਨੇ ਲੰਘੇ ਦਿਨੀਂ  ਜਿਉਂਦੇ ਬੱਚੇ ਨੂੰ ਮ੍ਰਿਤਕ ਐਲਾਨਣ ਦੀ ਗਲਤੀ ਕੀਤੀ ਸੀ। ਦਿੱਲੀ ਸਰਕਾਰ ਨੇ ਸਾਰੇ ਮਾਮਲੇ ਦੀ ਜਾਂਚ ਕਰਵਾਈ, ਅੱਜ ਰਿਪੋਰਟ ਮਿਲਣ ਉਪਰੰਤ ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਹਸਪਤਾਲ ਨੂੰ ਅਪਰਾਧਿਕ ਲਾਪਰਵਾਹੀ ਵਰਤਣ ਦਾ ਦੋਸ਼ੀ ਪਾਇਆ ਗਿਆ ਹੈ, ਇਹ ਹਸਪਤਾਲ ਦੀ ਪਹਿਲੀ ਗਲਤੀ ਨਹੀਂ ਹੈ, ਲਿਹਾਜ਼ਾ ਮੈਕਸ ਹਸਪਤਾਲ ਦਾ ਲਸੰਸ ਤੁਰੰਤ ਰੱਦ ਕੀਤਾ ਜਾਂਦਾ ਹੈ, ਜੋ ਮਰੀਜ਼ ਦਾਖਲ ਨੇ, ਉਹਨਾਂ ਦਾ ਇਲਾਜ ਹੋ ਸਕਦਾ ਹੈ, ਪਰ ਹੋਰ ਮਰੀਜ਼ ਦਾਖਲ ਨਹੀਂ ਕੀਤੇ ਜਾਣਗੇ। ਜੇ ਦਾਖਲ ਮਰੀਜ਼ ਕਿਸੇ ਹੋਰ ਹਸਪਤਾਲ ਜਾਣਾ ਚਾਹੁਣ ਤਾਂ ਉਹਨਾਂ ਦੀ ਵੀ ਲੋੜ ਮੁਤਾਬਕ ਮਦਦ ਕੀਤੀ ਜਾਵੇਗੀ।