11 ਨੂੰ ਹੋਵੇਗੀ 84 ਕਤਲੇਆਮ ਦੇ 291 ਕੇਸਾਂ ਦੀ ਪੜਤਾਲ ਬਾਰੇ ਸੁਣਵਾਈ

-ਪੰਜਾਬੀਲੋਕ ਬਿਊਰੋ
1984 ਸਿੱਖ ਕਤਲੇਆਮ ਦੇ ਬੰਦ ਕੀਤੇ ਗਏ 241 ਕੇਸਾਂ ਦੀ ਪੜਤਾਲ ਲਈ ਨਿਯੁਕਤ ਕੀਤੇ ਨਿਗਰਾਨ ਪੈਨਲ ਵੱਲੋਂ ਸੌਂਪੀ ਅੰਤਿਮ ਰਿਪੋਰਟ ਨੂੰ ਸੁਪਰੀਮ ਕੋਰਟ ਨੇ ਰਿਕਾਰਡ ‘ਤੇ ਲੈਂਦਿਆਂ ਕਿਹਾ ਕਿ ਉਸ ਵੱਲੋਂ 11 ਦਸੰਬਰ ਨੂੰ ਇਸ ਦੀ ਘੋਖ ਕੀਤੀ ਜਾਵੇਗੀ।  ਬੈਂਚ  ਨੇ ਸਬੰਧਤ ਧਿਰਾਂ ਨੂੰ ਇਸ ਮਾਮਲੇ ਚ ਅਦਾਲਤ ਦੀ ਮਦਦ ਲਈ ਮੌਜੂਦ ਰਹਿਣ ਲਈ ਕਿਹਾ ਹੈ।