ਮੈਰੀਕਾਮ ਤੇ ਸੁਸ਼ੀਲ ਕੁਮਾਰ ਨੇ ਕੌਮੀ ਖੇਡ ਨਿਰੀਖਿਅਕ ਵਜੋਂ ਅਸਤੀਫ਼ਾ ਦਿੱਤਾ

ਮੁੱਕੇਬਾਜ਼ ਮੈਰੀਕਾਮ ਤੇ ਪਹਿਲਵਾਨ ਸੁਸ਼ੀਲ ਕੁਮਾਰ ਨੇ ਕੌਮੀ ਖੇਡ ਨਿਰੀਖਿਅਕ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਮੈਰੀਕਾਮ ਮੁੱਕੇਬਾਜ਼ੀ ਅਤੇ ਸੁਸ਼ੀਲ ਕੁਮਾਰ ਪਹਿਲਵਾਨੀ ਦੇ ਖੇਤਰ ‘ਚ ਅਜੇ ਵੀ ਸਰਗਰਮ ਹਨ ਤੇ ਇਹ ਮਹਿਸੂਸ ਕਰਦੇ ਹਨ ਕਿ ਇਸ ਨੂੰ ਹਿਤਾਂ ਦੇ ਸੰਘਰਸ਼ ਵਜੋਂ ਦੇਖਿਆ ਜਾ ਸਕਦਾ ਹੈ। ਯੁਵਾ ਮਾਮਲਿਆਂ ਤੇ ਖੇਡ ਮੰਤਰਾਲੇ ਨੇ ਦੋਵਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ।