ਸ਼ਸ਼ੀ ਕਪੂਰ ਦਾ ਸਸਕਾਰ

-ਪੰਜਾਬੀਲੋਕ ਬਿਊਰੋ
ਫ਼ਿਲਮ ਅਦਾਕਾਰ ਸ਼ਸ਼ੀ ਕਪੂਰ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ। ਉਹਨਾਂ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਵਿੱਚ ਲਿਪੇਟਿਆ ਗਿਆ ਤੇ ਪੁਲਿਸ ਨੇ ਸਰਕਾਰੀ ਰਿਵਾਇਤ ਮੁਤਾਬਕ ਸਲਾਮੀ ਵੀ ਦਿੱਤੀ। ਭਾਰੀ ਮੀਂਹ ਦੇ ਬਾਵਜੂਦ ਕਪੂਰ ਖ਼ਾਨਦਾਨ ਤੋਂ ਇਲਾਵਾ ਕਈ ਵੱਡੇ ਫ਼ਿਲਮੀ ਸਿਤਾਰਿਆਂ ਨੇ ਸ਼ਰਧਾਂਜਲੀ ਦਿੱਤੀ, ਨਸੀਰੂਦੀਨ ਸ਼ਾਹ ਦੇ ਨਾਲ-ਨਾਲ ਅਮਿਤਾਭ ਬੱਚਨ, ਸੰਜੇ ਦੱਤ, ਅਨਿਲ ਕਪੂਰ ਵਰਗੇ ਕਈ ਵੱਡੇ ਤੇ ਨਾਮਵਰ ਸਿਤਾਰੇ ਵੀ ਮੌਜੂਦ ਸਨ।