ਪਦਮਾਵਤੀ ਤੋਂ ਬਾਅਦ ਗੇਮਜ਼ ਆਫ ਅਯੁਧਿਆ ‘ਤੇ ਵਿਵਾਦ

-ਪੰਜਾਬੀਲੋਕ ਬਿਊਰੋ 
ਫਿਲਮ ‘ਪਦਮਾਵਤੀ’ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਕਿ ਬਾਬਰੀ ਮਸਜਿਦ ਕਾਂਡ ਦੀ ਕਹਾਣੀ ਬਿਆਨ ਕਰਨ ਵਾਲੀ ਫਿਲਮ ‘ਗੇਮਜ਼ ਆਫ ਅਯੋਧਿਆ’ ਦੀ ਰਿਲੀਜ਼ ਖਿਲਾਫ ਵਿਰੋਧੀਆਂ ਨੇ ਆਵਾਜ਼ ਉਠਾਈ ਹੈ। ਇਹ ਫਿਲਮ 8 ਦਸੰਬਰ ਨੂੰ ਰਿਲੀਜ਼ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਸੰਘ ਦੀ ਵਿਦਿਆਰਥੀ ਜਥੇਬੰਦੀ ਏ ਬੀ ਵੀ ਪੀ ਫਿਲਮ ਦੇ ਵਿਰੋਧ ਵਿੱਚ ਉੱਤਰ ਆਈ, ਹਾਲੇ ਤੱਕ ਫਿਲਮ ਉਹਨਾਂ ਨੇ ਨਹੀਂ ਦੇਖੀ ਪਰ ਫੇਰ ਵੀ ਕਿਹਾ ਹੈ ਕਿ ਫ਼ਿਲਮ ਵਿੱਚ ਹਿੰਦੂਆਂ ਨੂੰ ਧੋਖੇ ਨਾਲ ਭਗਵਾਨ ਰਾਮ ਦੀ ਮੂਰਤੀ ਸਥਾਪਤ ਕਰਦੇ ਦਿਖਾਇਆ ਗਿਆ ਹੈ। ਜੋ ਬਰਦਾਸ਼ਤ ਨਹੀਂ ਕਰਾਂਗੇ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਵੀ ਫਿਲਮ ਦੀ ਵਿਰੋਧਤਾ ਕੀਤੀ ਹੈ। ਦੇਸ਼ ਭਰ ਵਿੱਚ ਇਸ ਫਿਲਮ ਖਿਲਾਫ ਅੰਦੋਲਨ ਕਰਨ ਦੀ ਧਮਕੀ ਵੀ ਦਿੱਤੀ ਹੈ।
ਦੂਜੇ ਪਾਸੇ ਫਿਲਮ ਦੇ ਨਿਰਦੇਸ਼ਕ ਸੁਨੀਲ ਸਿੰਘ ਨੇ ਕਿਹਾ ਕਿ ਫਿਲਮ ਨੂੰ ਇੱਕ ਪ੍ਰੇਮ ਕਹਾਣੀ ਦੇ ਨਾਲ ਜੋੜ ਕੇ ਬਾਬਰੀ ਮਸਜਿਦ ਨੂੰ ਢਾਹੁਣ ਦਾ ਅਸਲੀ ਕਾਰਨ ਦੱਸਣ ਦੀ ਕੋਸ਼ਿਸ਼ ਕੀਤੀ ਹੈ।