• Home »
  • ਖਬਰਾਂ
  • » ਰਾਮਦੇਵ ਹੁਣ ਬਿਜਲੀ ਵਾਲਿਆਂ ਨੂੰ ਲਾਊ ਕਰੰਟ

ਰਾਮਦੇਵ ਹੁਣ ਬਿਜਲੀ ਵਾਲਿਆਂ ਨੂੰ ਲਾਊ ਕਰੰਟ

-ਪੰਜਾਬੀਲੋਕ ਬਿਊਰੋ
ਸਾਬਣ, ਤੇਲ, ਸੁਰਮਾ, ਕਰੀਮਾਂ, ਕੱਛੇ ਬੁਨੈਣਾਂ ਵੇਚਣ ਮਗਰੋਂ ਰਾਮਦੇਵ ਦੀ ਪਤੰਜਲੀ ਕੰਪਨੀ ਹੁਣ ਸੋਲਰ ਪੈਨਲ ਵੀ ਵੇਚੇਗੀ। ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ ਆਚਾਰੀਆ ਬਾਲਕ੍ਰਿਸ਼ਣ ਨੇ ਕਿਹਾ ਕਿ ਸੋਲਰ ਪਾਵਰ ਕਾਰੋਬਾਰ ਚ ਜਾਣਾ ਸਵਦੇਸ਼ੀ ਮੁਹਿੰਮ ਦਾ ਹਿੱਸਾ ਹੈ। ਸੋਲਰ ਨਾਲ ਭਾਰਤ ਦੇ ਹਰ ਘਰ ਵਿੱਚ ਬਿਜਲੀ ਦੀ ਸਪਲਾਈ ਹੋ ਸਕਦੀ ਹੈ ਅਤੇ ਅਸੀਂ ਅਜਿਹਾ ਸੰਭਵ ਕਰਾਂਗੇ। ਸੋਲਰ ਨਿਰਮਾਣ ਨੀਤੀ ਤਹਿਤ ਸਰਕਾਰ 30 ਫੀਸਦੀ ਪੂੰਜੀ ਸਬਸਿਡੀ ‘ਤੇ ਵੀ ਵਿਚਾਰ ਕਰ ਰਹੀ ਹੈ, ਜੋ ਕਿ ਸੋਲਰ ਇੰਡਸਟਰੀ ਲਈ ਵਰਦਾਨ ਸਾਬਤ ਹੋ ਸਕਦੀ ਹੈ। ਪਤੰਜਲੀ ਨੇ ਸੋਲਰ ਪੈਨਲ ਲਈ ਗ੍ਰੇਟਰ ਨੋਇਡਾ ਦੀ ਫੈਕਟਰੀ ਚ 100 ਕਰੋੜ ਰੁਪਏ ਨਿਵੇਸ਼ ਕਰਨ ਦਾ ਪਲਾਨ ਬਣਾਇਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਕੁਝ ਹੀ ਮਹੀਨਿਆਂ ਚ ਇਹ ਕੰਪਨੀ ਪੂਰੀ ਤਰਾਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਪਤੰਜਲੀ ਚੀਨੀ ਸੋਲਰ ਪੈਨਲਾਂ ਨੂੰ ਟੱਕਰ ਦੇਵੇਗੀ।
ਯਾਦ ਰਹੇ ਪਤੰਜਲੀ ਪਹਿਲਾਂ ਹੀ ਮਲਟੀ ਨੈਸ਼ਨਲ ਕੰਪਨੀਆਂ ਨੂੰ ਸਖਤ ਟੱਕਰ ਦੇ ਰਹੀ ਹੈ। ਉੱਥੇ ਹੀ, ਪਿਛਲੇ ਸਾਲ ਪਤੰਜਲੀ ਦਾ ਰੈਵੇਨਿਊ 5 ਗੁਣਾ ਵਧ ਕੇ 10,561 ਕਰੋੜ ਤਕ ਪਹੁੰਚ ਗਿਆ ਹੈ, ਜੋ 2014-15 ਚ ਸਿਰਫ 2,006 ਕਰੋੜ ਤਕ ਸੀ। ਇੰਨਾ ਹੀ ਨਹੀਂ ਉਸ ਦਾ ਮਕਸਦ 31 ਮਾਰਚ 2018 ਤਕ ਸੇਲ ਚ 20,000-25,000 ਕਰੋੜ ਰੁਪਏ ਦੇ ਪੱਧਰ ਨੂੰ ਪਾਰ ਕਰਨਾ ਹੈ।