ਸਵਾਲ ਪੁੱਛਣ ‘ਤੇ ਖਿਝੇ ਬੀਜੇਪੀ ਨੇਤਾ ਨੇ ਪੱਤਰਕਾਰ ਕੁੱਟਿਆ

-ਪੰਜਾਬੀਲੋਕ ਬਿਊਰੋ
ਕਰਨਾਟਕ ਦੇ ਤੁਮਪੁਰ ਜ਼ਿਲੇ ਚ ਭਾਜਪਾ ਆਗੂ ਗੈਰ ਕਨੂੰਨੀ ਮਾਈਨਿੰਗ ਬਾਰੇ ਇਕ ਸਵਾਲ ਨੂੰ ਲੈ ਕੇ ਇੰਨਾ ਭੜਕ ਗਏ ਕਿ ਉਨਾਂ ਨੇ ਪੱਤਰਕਾਰ ਦੀ ਕੁੱਟਮਾਰ ਕਰ ਦਿੱਤੀ ਤੇ ਗਾਲ਼ਾਂ ਕੱਢੀਆਂ। ਅਸਲ ਵਿੱਚ ਨੇਤਾ ਸਾਹਿਬ ਮਾਈਨਿੰਗ ਨੂੰ ਲੈ ਕੇ ਛਪੀਆਂ ਖਬਰਾਂ ਨੂੰ ਲੈ ਕੇ ਨਰਾਜ਼ ਸਨ, ਤੇ ਉਹਨਾਂ ਸਰੇਆਮ ਗੁੱਸਾ ਕੱਢ ਦਿੱਤਾ। ਮਾਮਲੇ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ। ਪੱਤਰਕਾਰ ਦੀ ਸ਼ਿਕਾਇਤ ‘ਤੇ ਪੁਲਸ ਨੇ ਭਾਜਪਾ ਆਗੂ ਤੇ ਉਸ ਦੇ ਸਮਰਥਕਾਂ ਵਿਰੁੱਧ ਐੱਫ.ਆਈ.ਆਰ. ਦਰਜ ਕਰ ਲਈ ਹੈ।

Tags: