ਡੇਰਾ ਸਿਰਸਾ, ਸ਼ਿਵ ਪੂਜਾ ਤੇ ਈਸਾਈ ਸਮਾਗਮ ਚ ਸ਼ਮੂਲੀਅਤ ਨੇ ਫਸਾਇਆ ਲੌਂਗੋਵਾਲ ਨੂੰ

-ਨਰਿੰਦਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ
ਐਸ ਜੀ ਪੀ ਸੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਰਾਹ ਪਹਿਲੇ ਕਦਮ ਤੋਂ ਹੀ ਔਕੜਾਂ ਭਰਿਆ ਹੈ। ਡੇਰਾ ਸਿਰਸਾ ਪਾਸ ਵੋਟਾਂ ਮੰਗਣ ਜਾਣ ਦੇ ਮਾਮਲੇ ਤੇ ਯੂ ਟਰਨ ਲੈਣ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ , ਕੀ ਉਸ ਜਾਂਚ ਕਮੇਟੀ ਨੂੰ ਵੀ ਝੂਠਾ ਕਰ ਸਕਣਗੇ ਜਿਸਦੀ ਜਾਂਚ ਦੇ ਆਧਾਰ ਤੇ ਸਿੰਘ ਸਾਹਿਬਾਨ ਨੇ ਉਸਨੂੰ ਸਪਸ਼ਟੀਕਰਨ ਹਿੱਤ ਸੱਦਿਆ ਤੇ ਤਨਖਾਹ ਲਗਾਈ? ਜਾਣਕਾਰੀ ਮੁਤਾਬਿਕ ਜਨਵਰੀ 2017 ਦੇ ਅਖੀਰਲੇ ਦਿਨਾਂ ਵਿੱਚ ਬਾਦਲ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਕੁਝ ਸਿੱਖ ਆਗੂਆਂ ਵਲੋਂ ਵੋਟਾਂ ਖਾਤਿਰ ਡੇਰਾ ਸਿਰਸਾ ਅਸਾਧ ਤੇ ਉਸਦੇ ਨਾਲ ਜੁੜੇ ਡੇਰਿਆਂ ਵਿੱਚ ਜਾਣ ਦੇ ਮਾਮਲੇ ਨੇ ਤੂਲ ਫੜਿਆ ਤਾਂ ਸ਼੍ਰੋਮਣੀ ਕਮੇਟੀ ਦੇ ਤਤਕਾਲੀਨ ਪ੍ਰਧਾਨ ਪ੍ਰੋ:ਕਿਰਪਾਲ ਸਿੰਘ ਬਡੂੰਗਰ ਨੇ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਜਿਸਨੇ ਇਹ ਜਾਂਚ ਕਰਨੀ ਸੀ ਕਿ ਅਖਬਾਰੀ ਤੇ ਬਿਜਲਈ ਮੀਡੀਆ ਰਾਹੀ ਹੋਈਆਂ ਖਬਰਾਂ ਦਾ ਸੱਚ ਕੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਦੁਆਰਾ ਗਠਿਤ ਜਾਂਚ ਕਮੇਟੀ ਵਿੱਚ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ:ਬਲਦੇਵ ਸਿੰਘ ਕੈਮਪੁਰ,ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਅਤੇ ਕਾਰਜਕਾਰਣੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਸ਼ਾਮਿਲ ਕੀਤੇ ਗੲ।ਸ਼੍ਰੋਮਣੀ ਕਮੇਟੀ ਦੇ ਜਾਣਕਾਰਾਂ ਅਨੁਸਾਰ ਤਿੰਨ ਮੈਂਬਰੀ ਜਾਂਚ ਕਮੇਟੀ ਨੇ ਬਕਾਇਦਾ ਸ਼੍ਰੋਮਣੀ ਕਮੇਟੀ ਦੇ ਚੰਡੀਗੜ ਸਥਿਤ ਸਬ ਆਫਿਸ ਵਿੱਚ ਡੇਰੇ ਲਾਏ ਤੇ ਸਾਹਮਣੇ ਆਏ ਤੱਥਾਂ ਤੇ ਅਧਾਰਿਤ ,ਕਥਿਤ ਤੌਰ ਤੇ ਦੋਸ਼ੀ ਪਾਏ ਗਏ ਬਾਦਲ ਦਲ ਨਾਲ ਸਬੰਧਤ ਆਗੂ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਦਾ ਮੌਕਾ ਦਿੱਤਾ। ਜਾਣਕਾਰਾਂ ਅਨੁਸਾਰ  ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਕੋਈ ਵੀ ਸਿਆਸੀ ਆਗੂ ਇਸ ਜਾਂਚ ਕਮੇਟੀ ਪਾਸ ਨਹੀ ਬੁਲਾਇਆ।ਜਾਂਚ ਕਮੇਟੀ ਨੇ ਆਪਣੀ ਰਿਪੋਰਟ 6 ਮਾਰਚ 2017 ਨੂੰ ਗਿਆਨੀ ਗੁਰਬਚਨ ਸਿੰਘ ਨੂੰ ਉਨਾਂ ਦੇ ਦਫਤਰ ਵਿੱਚ ਸੌਪੀ।ਇਹ ਵੀ ਸਪਸ਼ਟ ਹੈ ਕਿ ਉਸੇ ਦਿਨ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ:ਕਿਰਪਾਲ ਸਿੰਘ ਬਡੂੰਗਰ ਨੇ ਵੀ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ।ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਈ ਪੰਜ ਜਥੇਦਾਰਾਂ ਦੀ ਇਕਤਰਤਾ ਨੇ ਲਏ ਇੱਕ ਫੈਸਲੇ ਰਾਹੀਂ ,ਵੋਟਾਂ ਖਾਤਿਰ ਡੇਰੇ ਜਾਣ ਵਾਲੇ ਸਿਆਸੀ ਆਗੂਆਂ ਨੁੰ ਸਪਸ਼ਟੀਕਰਨ ਦੇਣ ਲਈ 17 ਅਪ੍ਰੈਲ 2017 ਨੂੰ  ਬੁਲਾਇਆ ਵੀ ਤੇ ਇਨਾਂ 39 ਆਗੂਆਂ ‘ਚੋਂ ਸਿਰਫ ਇੱਕ ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਨੇ  ਸਪਸ਼ਟ ਕੀਤਾ ਕਿ ਉਹ ਡੇਰੇ ਨਹੀ ਗਿਆ,ਜਿਸਨੂੰ ਸਿਰਫ ਦੇਗ ਕਰਾਉਣ ਲਈ ਕਿਹਾ ਗਿਆ।ਬਾਕੀ ਆਗੂ  ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਾਹਿਬਾਨ ਪਾਸ ਪੇਸ਼ ਵੀ ਹੋਏ।ਇਥੇ ਹੀ ਬੱਸ ਨਹੀ ਡੇਰਾ ਸਿਰਸਾ ਪਾਸ ਜਾਣ ਦੇ ਦੋਸ਼ਾਂ ਦੀ ਜਾਂਚ ਲਈ ਸਰਬੱਤ ਖਾਲਸਾ ਜਥੇਦਾਰਾਂ ਵਲੋਂ ਵੀ ੱਿੲਕ ਕਮੇਟੀ ਦਾ ਗਠਨ ਕੀਤਾ ਗਿਆ ਜਿਸਨੇ ਉਪਰੋਕਤ  ਸਿਆਸੀ ਆਗੂਆਂ ਖਿਲਾਫ ਜਾਂਚ ਕੀਤੀ।
ਘਟਨਾ ਦੇ ਸਾਢੇ ਸੱਤ ਮਹੀਨੇ ਬਾਅਦ ਗਬਿੰਦ ਸਿੰਘ ਲੋਂਗੋਵਾਲ ਵਲੋਂ ਇਹ ਕਹਿਣਾ ਕਿ ਉਹ ‘ਡੇਰੇ ਨਹੀ ਗਏ ਤੇ ਅਕਾਲ ਤਖਤ ਦਾ ਹੁਕਮ ਮੰਨਦਿਆਂ ਪੇਸ਼ ਹੋਏ’, ਸ਼੍ਰੋਮਣੀ ਕਮੇਟੀ ਅਤੇ ਸਰਬੱਤ ਖਾਲਸਾ ਜਥੇਦਾਰਾ ਦੁਆਰਾ ਗਠਿਤ ਕੀਤੀ ਗਈ ਇੱਕ ਨਹੀ ਬਲਕਿ ਦੋ ਦੋ ਜਾਂਚ ਕਮੇਟੀਆਂ ਨੂੰ ਝੁਠਲਾਣਾ ਹੈ ।ਆਣ ਵਾਲੇ ਦਿਨਾਂ ਵਿੱਚ ਉਹ ਇਸ ਬਾਰੇ ਕੀ ਸਪਸ਼ਟੀਕਰਨ ਦਿੰਦੇ ਹਨ ਇਹ ਤਾਂ ਸਮਾਂ ਹੀ ਦਸੇਗਾ ਪ੍ਰੰਤੂ ਫਿਲਹਾਲ ਉਹ ਆਪਣੇ ਦਿੱਤੇ ਬਿਆਨ ‘ਮੈਂ ਤਾਂ ਡੇਰੇ ਗਿਆ ਹੀ ਨਹੀ’ ਨੂੰ ਲੈ ਕੇ ਘਿਰਦੇ ਨਜਰ ਆ ਰਹੇ ਹਨ ।
ਲਂੌਗੋਵਾਲ ਦੀ ਨਿਯੁਕਤੀ ਜਿਥੇ ਅਕਾਲੀ ਦਲ ਬਾਦਲ ਲਈ ਗਲੇ ਦੀ ਹੱਡੀ ਬਣਦੀ ਜਾ ਰਹੀ ਹੈ ਉੱਥੇ ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਤੇ ਸਿੱਖ ਧਰਮ ਦੀ ਕੇਂਦਰੀ ਸੰਸਥਾਂ ਦਾ ਰੁਤਬਾਂ ਤੇ ਮਾਣ ਮਰਿਆਦਾ ਵੀ ਛਿੱਕੇ ਟੰਗੀ ਗਈ । ਬੀਤੇ ਦਿਨੀ ਉਸ ਦੀ ਇਸਾਈ ਧਰਮ ਦੇ ਇੱਕ ਪਾਦਰੀ ਤੋ ਆਸੀਰਵਾਦ ਲੈਣ ਦੀ ਵੀਡੀਓ ਸੋਸਲ ਮੀਡੀਆ ਤੇ ਘੁੰਮ ਰਹੀ ਹੈ। ਜਿਸ ਚ ਗੋਬਿੰਦ ਸਿੰਘ ਲੌਗੋਵਾਲ ਦੋਵੇ ਹੱਥ ਜੋੜ ਕੇ ਪ੍ਰਭੂ ਜੀਸੂ ਮਸੀਹ ਦੀ ਸਰਨ ਚ ਜਾਣ ਦੀ ਕਸਮ ਚੁੱਕ ਰਿਹਾਂ ਹੈ ।
ਜਦੋ ਕਿ ਇੱਕ ਸ੍ਰੋਮਣੀ ਕਮੇਟੀ ਮੈਬਰ ਤੇ ਜੁੰਮੇਵਾਰ ਸਿੱਖ ਤੇ ਅਮ੍ਰਿਤਧਾਰੀ ਸਿੰਘ ਲਈ ਸਿੱਖ ਰਹਿਤ ਮਰਿਯਾਦਾ ਅਨੁਸਾਰ ਇਹ ਕੰਮ ਕਰਨੇ ਬੱਜ਼ਰ ਕੁਰਹਿਤਾਂ ਹਨ।
ਹੱਦ ਤਾ ਓਦੋ ਹੋ ਗਈ ਜਦੋ ਪ੍ਰਧਾਨ ਨੇ ਆਪਣੇ ਫੇਸਬੁੱਕ ਪੇਜ਼ ਤੇ ਖੁਦ ਸ਼ਿਵਲਿੰਗ ਦੀ ਪੂਜਾ ਕਰਨ ਤੇ ਅਸ਼ੀਰਵਾਦ ਲੈਣ ਲਈ ਮੰਦਰ ਪਹੁੰਚ ਗਏ ਤੇ ਉਹਨਾ ਨੇ ਪੋਸਟ ਤੇ ਫੋਟੋ ਆਪਣੀ ਫੇਸਬੁੱਕ ਆਇਡੀ ਤੇ ਅੱਪਲੋਡ ਕੀਤੀ ਜਿਸ ਨੂੰ ਲੈ ਕੇ ਸਿੱਖ ਕੌਮ ਨੇ ਪ੍ਰਧਾਨ ਦੀ ਨਿਯੁਕਤੀ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਸਿੱਖ ਰਹਿਤ ਮਰਿਯਾਦਾ ਦੀਆ ਇਸ ਤਰਾਂ ਧੱਜੀਆਂ ਉੱਡਾਉਣ ਵਾਲੇ ਸ੍ਰੋਮਣੀ ਕਮੇਟੀ ਮੈਬਰ ਨੂੰ ਸਿੱਖ ਕੌਮ ਦੀ ਕੇਂਦਰੀ ਸੰਸਥਾ ਦਾ ਪ੍ਰਧਾਨ ਬਣਾ ਕੇ ਸਿੱਖ ਕੌਮ ਦੀ ਬੇੜੀ ਚ ਵੱਟੇ ਪਾਉਣ ਦੀਆ ਚਾਲਾਂ ਹਨ। ਬੀਤੇ ਦਿਨੀ ਡੇਰਾ ਸਿਰਸਾ ਜਾਣ ਤੋ ਸਾਫ ਮੁਨਕਰ ਹੋ ਕੇ ਇੱਕ ਤਰੀਕੇ ਨਾਲ ਅਕਾਲ ਤਖਤ ਸਾਹਿਬ ਵੱਲੋ ਤਨਖਾਹੀਆ ਕਰਾਰ ਦੇਣ ਦੀ ਕਾਰਵਾਈ ਨੁੰ ਮਜਾਕ ਦਾ ਪਾਤਰ ਬਣਾਕੇ ਰੱਖ ਦਿੱਤਾ । ਸ੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਸਿੱਖ ਵਿਰੋਧੀ ਜੀਵਨ ਦਾ ਕੱਚਾ ਚਿੱਠਾ ਬਾਹਰ ਆ ਜਾਣ ਤੋ ਬਾਅਦ ਇਹ ਬਿਲਕੁੱਲ ਸਾਫ ਹੋ ਗਿਆ ਕਿ ਕਮੇਟੀ ਤੇ ਅਕਾਲ ਤਖਤ ਸਾਹਿਬ ਤੇ ਪੂਰਨ ਤੌਰ ਤੇ ਬਾਦਲ ਪਰਿਵਾਰ ਦਾ ਕਬਜਾ ਹੈ ਜਿਹਨਾ ਨੂੰ ਨਾ ਤਾ ਸਿੱਖ ਕੌਮ ਨਾਲ ਕੋਈ ਦਰਦ ਹੈ ਤੇ ਨਾ ਹੀ ਸਿੱਖ ਕੌਮ ਦੀਆਂ ਮਾਣ ਮਰਿਯਾਦਾ ਨਾਲ। ਉਹ ਆਪਣਾ ਪੰਜਾਬ ਤੇ ਰਾਜ ਬਹਾਲ ਰੱਖਣ ਲਈ ਆਰ ਐਸ ਐਸ ਦੇ ਹੱਥਾਂ ਚ ਖੇਡ ਕੇ ਸਿੱਖੀ ਦਾ ਭਗਵਾਂਕਰਨ ਤੇ ਗੁਰਦੁਆਰਿਆਂ ਦਾ ਬ੍ਰਾਹਮਣੀਕਰਨ  ਕਰਨ ਲਈ ਸਿੱਖੀ ਦੇ ਭੇਸ ਚ ਬਹੁਰੂਪੀਆਂ ਦੇ ਹੱਥ ਕੇਂਦਰੀ ਸੰਸਥਾ ਦੀ ਕਮਾਨ ਦੇ ਕੇ ਸਿੱਖ ਧਰਮ ਨੂੰ ਬਰਬਾਦੀ ਦੇ ਰਾਹ ਧੱਕ ਰਹੇ ਹਨ।
ਹੁਣ ਕੌਮ ਅੱਗੇ ਵੱਡਾ ਸੁਆਲ ਖੜਾਂ ਹੋ ਗਿਆ ਕਿ ਐਨੇ ਸ੍ਰੋਮਣੀ ਕਮੇਟੀ ਮੈਬਰਾਂ ਵਿੱਚ ਕੋਈ ਵੀ ਸਿੱਖੀ ਵਿਚਾਰਧਾਰਾ ਚ ਪਰਪੱਕ ਨਹੀ ਰਿਹਾ ਜਿਸ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਤੇ ਦੂਸਰਾਂ ਜੇ ਇਹ  ਬਾਦਲ ਦੇ ਲਿਫਾਫੇ ਚੋ ਨਿੱਕਲਿਆ ਪ੍ਰਧਾਨ ਨਹੀ ਜਿਸ ਤਰਾਂ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਸੀ ਕਿ ਕਮੇਟੀ ਚ ਸਾਡੀ ਕੋਈ ਦਖਲ ਅੰਦਾਜੀ ਨਹੀ ਤਾ ਫੇਰ ਇਸ ਨੂੰ ਆਪਣੀ ਵੋਟ ਪਾ ਕੇ ਚੁਣਨ ਵਾਲੇ 154 ਸ੍ਰੋਮਣੀ ਕਮੇਟੀ ਮੈਬਰਾਂ ਦਾ ਕਿਰਦਾਰ ਵੀ ਅਜਿਹਾ ਹੀ । ਇਸ ਤੋ ਸਾਫ ਜਾਹਰ ਹੈ ਕਿ ਕੁਕਰਮੀ ਮਹੰਤਾਂ ਤੋ ਤਾਂ ਅਣਖੀਲੇ ਸਿੱਖਾਂ ਨੇ ਗੁਰਦੁਆਰਾ ਸਾਹਿਬ ਅਜਾਦ ਕਰਵਾ ਲਏ ਸਨ ਪਰਤੂੰ ਆਹ “ਨਾਗਪੁਰੀ ਬਹੁਰੂਪੀਆਂ“ ਤੋ ਗੁਰਦੁਆਰੇ ਅਜਾਦ ਕਰਵਾਉਣੇ ਬਹੁਤ ਔਖੇ ਹੋ ਜਾਣਗੇ ।