ਮੋਦੀ ਤੇ ਇਵਾਂਕਾ ਵਲੋਂ ਆਲਮੀ ਉਦਮੀ ਸੰਮੇਲਨ ਦਾ ਉਦਘਾਟਨ

-ਪੰਜਾਬੀਲੋਕ ਬਿਊਰੋ 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਦੀ ਬੇਟੀ ਤੇ ਸਲਾਹਕਾਰ ਇਵਾਂਕਾ ਟਰੰਪ ਨੇ ਹੈਦਰਾਬਾਦ ਚ ਆਲਮੀ ਉੱਦਮੀ ਸੰਮੇਲਨ ਦਾ ਉਦਘਾਟਨ ਸਾਂਝੇ ਤੌਰ ਤੇ ਕੀਤਾ। ਸੰਮੇਲਨ ਨੂੰ ਸੰਬੋਧਨ ਕਰਦਿਆ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਦੀ ਬੇਟੀ ਤੇ ਸਲਾਹਕਾਰ ਇਵਾਂਕਾ ਟਰੰਪ ਦੀ ਅਗਵਾਈ ਚ ਭਾਰਤ ਅਤੇ ਅਮਰੀਕਾ ਤਰੱਕੀ ਕਰਨਗੇ। ਅਮਰੀਕੀ ਰਾਸ਼ਟਰਪਤੀ ਦੀ ਬੇਟੀ ਤੇ ਸਲਾਹਕਾਰ ਇਵਾਂਕਾ ਟਰੰਪ ਨੇ ਕਿਹਾ ਕਿ ਭਾਰਤ ਦੇ ਲੋਕ ਸਾਰਿਆ ਲਈ ਮਿਸਾਲ ਹਨ। ਉਨਾਂ ਭਾਰਤ ਦੇ ਲੋਕ ਨੂੰ ਆਜ਼ਾਦੀ ਦੀ 70ਵੀਂ ਵਰੇਗੰਢ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਮਰੀਕਾ ਭਾਰਤ ਦਾ ਸੱਚਾ ਦੋਸਤ ਹੈ।
ਇਹ ਸੰਮੇਲਨ ਮੁੱਖ ਰੂਪ ਚ ਕਾਰੋਬਾਰ, ਹੈਲਥ, ਸਾਇੰਸ ਤੇ ਡਿਜ਼ੀਟਲ ਅਰਥਵਿਵਸਥਾ ‘ਤੇ ਕੇਂਦਰਿਤ ਹੈ। ਇਸ ਸਮਿੱਟ ਚ ਅਫਗਾਨਿਸਤਾਨ, ਸਾਊਦੀ ਅਰਬ ਤੇ ਇਜ਼ਰਾਇਲ ਸਣੇ 10 ਤੋਂ ਜ਼ਿਆਦਾ ਮੁਲਕਾਂ ਦੇ ਨੁਮਾਇੰਦੇ ਸ਼ਾਮਲ ਹੋ ਰਹੇ ਹਨ।ਜ਼ਿਆਦਾਤਰ ਔਰਤਾਂ ਹਨ।