• Home »
  • ਅਪਰਾਧ
  • ਖਬਰਾਂ
  • » ਧੀ ਨੇ ਪਿਤਾ ‘ਤੇ ਅਤੇ ਪਤਨੀ ਨੇ ਪਤੀ ‘ਤੇ ਜਿਸਮਾਨੀ ਸ਼ੋਸ਼ਣ ਦਾ ਕੀਤਾ ਕੇਸ

ਧੀ ਨੇ ਪਿਤਾ ‘ਤੇ ਅਤੇ ਪਤਨੀ ਨੇ ਪਤੀ ‘ਤੇ ਜਿਸਮਾਨੀ ਸ਼ੋਸ਼ਣ ਦਾ ਕੀਤਾ ਕੇਸ

-ਪੰਜਾਬੀਲੋਕ ਬਿਊਰੋ
ਕਿਵੇਂ ਹੋ ਰਿਹਾ ਹੈ ਰਿਸ਼ਤਿਆਂ ਦਾ ਘਾਣ.. ਇਸ ਨਾਲ ਜੁੜੀਆਂ ਸੁੰਨ ਕਰਨ ਵਾਲੀਆਂ ਖਬਰਾਂ ਨਸ਼ਰ ਹੁੰਦੀਆਂ ਨੇ..
ਖਰੜ ਨੇੜੇ ਇੱਕ ਵਿਆਹੁਤਾ ਮੁਟਿਆਰ ਨੇ ਆਪਣੇ ਹੀ ਪਿਤਾ ‘ਤੇ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਾਏ ਹਨ। ਪੀੜਤਾ ਵਿਆਹ ਤੋਂ ਬਾਅਦ ਵੀ ਚੰਡੀਗੜ ਦੇ ਇਕ ਕਾਲਜ ਚ ਪੜਦੀ ਹੈ ਤੇ ਪੜਾਈ ਪੂਰੀ ਕਰਨ ਲਈ ਪੇਕੇ ਰਹਿ ਰਹੀ ਹੈ, ਤੇ ਉਸ ਦਾ ਪਿਤਾ ਉਸ ਦੇ ਪਤੀ ਨੂੰ ਵੀ ਉਸ ਨਾਲ ਮਿਲਣ ਨਹੀਂ ਦਿੰਦਾ, ਲੰਘੇ ਦਿਨ ਉਸ ਦਾ ਐਕਸੀਡੈਂਟ ਹੋ ਗਿਆ, ਜਦ ਹਸਪਤਾਲ ਚ ਸਹੁਰਾ ਪਰਿਵਾਰ ਉਸ ਨੂੰ ਮਿਲਣ ਆਇਆ ਤਾਂ ਪੀੜਤਾ ਨੇ ਆਪਣੇ ਪਤੀ ਨੂੰ ਦੱਸਿਆ ਕਿ ਉਸ ਦਾ ਪਿਤਾ ਉਸ ਨਾਲ ਡਰਾ ਧਮਕਾ ਕੇ  ਜਬਰ-ਜਨਾਹ ਕਰਦਾ ਹੈ, ਸਹੁਰੇ ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ  ਪੁਲਿਸ ਨੇ ਜਾਂਚ ਆਰੰਭ ਦਿੱਤੀ।
ਓਧਰ ਲੁਧਿਆਣਾ ਵਿੱਚ ਪਤਨੀ ਨੇ ਪਤੀ ‘ਤੇ ਦੋਸ਼ ਲਾ ਕੇ ਪਰਚਾ ਦਰਜ ਕਰਵਾਇਾ ਹੈ ਕਿ ਉਸ ਦਾ ਪਤੀ ਆਪਣੇ ਦੋਸਤਾਂ ਤੋਂ ਉਸ ਦਾ ਜਿਸਮਾਨੀ ਸ਼ੋਸ਼ਣ ਕਰਵਾਇਆ।
ਕੇਸ ਦਰਜ ਕਰਵਾਉਣ ਲਈ ਪੀੜਤਾ ਨੂੰ 5 ਮਹੀਨਿਆਂ ਤੱਕ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪਈਆਂ। ਆਖਿਰਕਾਰ ਪੁਲਸ ਕਮਿਸ਼ਨਰ ਦੇ ਦਖਲ ਨਾਲ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ । ਪੀੜਤਾ ਪਿੰਡ ਲਾਦੀਆਂ ਦੀ ਹੈਦਰ ਕਾਲੋਨੀ ਦੀ ਰਹਿਣ ਵਾਲੀ ਹੈ। 3 ਸਾਲ ਪਹਿਲਾਂ ਮੁਸਲਮਾਨ ਰੀਤੀ-ਰਿਵਾਜਾਂ ਮੁਤਾਬਕ ਉਸ ਦਾ ਨਿਕਾਹ ਇਸੇ ਇਲਾਕੇ ਦੇ ਰਹਿਣ ਵਾਲੇ ਇਜ਼ਹਾਰ ਨਾਲ ਹੋਇਆ ਸੀ। ਦੋਵਾਂ ਦਾ ਹੀ ਇਹ ਦੂਜਾ ਵਿਆਹ ਸੀ। ਪਹਿਲੇ ਪਤੀ ਤੋਂ ਪੀੜਤਾ ਦਾ ਇਕ ਬੇਟਾ ਹੈ, ਜੋ ਉਸ ਦੇ ਨਾਲ ਹੀ ਰਹਿੰਦਾ ਹੈ। ਪੀੜਤਾ ਦਾ ਦੋਸ਼ ਹੈ ਕਿ 3 ਸਾਲਾਂ ਦੌਰਾਨ ਇਜ਼ਹਾਰ ਨੇ ਉਸ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕੀਤਾ, ਇਜ਼ਹਾਰ ਉਸ ਦਾ 8 ਵਾਰ ਗਰਭਪਾਤ ਕਰਵਾ ਚੁੱਕਾ ਹੈ। ਲੰਘੇ 6 ਜੂਨ ਨੂੰ ਇਜ਼ਹਾਰ ਆਪਣੇ 3 ਦੋਸਤਾਂ ਨਾਲ ਆਇਆ, ਦੋਸਤਾਂ ਨੂੰ ਉਸ ਦੇ ਕਮਰੇ ਵਿਚ ਭੇਜ ਕੇ ਬਾਹਰੋਂ ਕੁੰਡੀ ਲਗਾ ਦਿੱਤੀ ਅਤੇ ਆਪ ਦਰਵਾਜ਼ੇ ‘ਤੇ ਚੌਕੀਦਾਰੀ ਕਰਨ ਲੱਗਿਆ। ਉਹ ਭੁੱਖੇ ਭੇੜੀਆਂ ਵਾਂਗ ਉਸ ਨੂੰ ਕਈ ਘੰਟਿਆਂ ਤੱਕ ਨੋਚਦੇ ਰਹੇ। ਉਹ ਪੁਲਿਸ ਕੋਲ ਇਸ ਆਸ ਨਾਲ ਗਈ ਸੀ ਕਿ ਮਦਦ ਕਰੇਗੀ ਅਤੇ ਇਨਸਾਫ ਦਿਵਾਏਗੀ ਪਰ ਹੋਇਆ ਇਸ ਦੇ ਬਿਲਕੁਲ ਉਲਟ। ਹੈਬੋਵਾਲ ਥਾਣੇ ਵਿਚ ਤਾਇਨਾਤ ਏ. ਐੱਸ. ਆਈ. ਰਾਮ ਕ੍ਰਿਸ਼ਨ ਨੇ ਉਸੇ ‘ਤੇ ਸਮਝੌਤੇ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਥੱਕ ਹਾਰ ਕੇ ਉਹ ਪੁਲਸ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋਈ, ਤਾਂ  ਕੇਸ ਦਰਜ ਹੋਇਆ ਤੇ ਜਾਂਚ ਆਰੰਭੀ ਗਈ ਹੈ।