ਕਵਿਤਾ ਖੰਨਾ ਨੇ 2019 ਲਈ ਗੁਰਦਾਸਪੁਰ ਸੀਟ ਮੰਗੀ

-ਪੰਜਾਬੀਲੋਕ ਬਿਊਰੋ
ਮਰਹੂਮ ਐਮ ਪੀ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਪਹਿਲਾ ਦੌਰਾ ਕਰਕੇ ਸੰਸਦੀ ਹਲਕੇ ਅੰਦਰ ਆਪਣੀਆਂ ਰਾਜਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਸਾਲ 2019 ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਗੁਰਦਾਸਪੁਰ ਸੀਟ ਤੋਂ ਆਪਣਾ ਦਾਅਵਾ ਠੋਕ ਦਿੱਤਾ ਹੈ।   ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਪਠਾਨਕੋਟ ਵਿੱਚ ਉਸ ਦਾ ਆਪਣਾ ਘਰ ਹੈ ਅਤੇ ਇੱਥੇ ਰਹਿ ਕੇ ਉਹ ਵਿਨੋਦ ਖੰਨਾ ਦੇ ਅਧੂਰੇ ਕੰਮ ਪੂਰੇ ਕਰੇਗੀ। ਉਹ ਹਲਕੇ ਦੀਆਂ ਸਮੱਸਿਆਵਾਂ ਤੋਂ ਭਲੀਭਾਂਤ ਜਾਣੂ ਹੈ। ਪਾਰਟੀ ਹਾਈਕਮਾਂਡ ਜੇਕਰ ਉਸ ਨੂੰ ਇਸ ਹਲਕੇ ਤੋਂ ਟਿਕਟ ਦੇਵੇਗੀ ਤਾਂ ਉਹ ਖੁਸ਼ੀ-ਖੁਸ਼ੀ ਇਹ ਸੀਟ ਪ੍ਰਾਪਤ ਕਰੇਗੀ। ਇਸ ਮੌਕੇ ਹਲਕੇ ਦੇ ਕਈ ਭਾਜਪਾ ਆਗੂ ਵੀ ਹਾਜ਼ਰ ਸਨ।