ਨਾਈਟ ਡਿਊਟੀ ਜਾ ਰਹੀ ਨਰਸ ਨੂੰ ਅਗਵਾ ਕਰਕੇ ਗੈਂਗਰੇਪ

-ਪੰਜਾਬੀਲੋਕ ਬਿਊਰੋ
ਯੂ ਪੀ ਦੇ ਬਰੇਲੀ ਵਿੱਚ ਹਸਪਤਾਲ ਚ ਨਾਈਟ ਸ਼ਿਫਟ ਲਈ ਡਿਊਟੀ ਜਾ ਰਹੀ ਵਿਆਹੁਤਾ ਨਰਸ ਨੂੰ ਤਿੰਨ ਗੁੰਡਾ ਅਨਸਰਾਂ ਨੇ ਅਗਵਾ ਕਰਕੇ ਗੈਂਗਰੇਪ ਕੀਤਾ ,ਤੇ ਬੇਹੋਸ਼ੀ ਦੀ ਹਾਲਤ ਚ ਛੱਡ ਕੇ ਫਰਾਰ ਹੋ ਗਏ। ਪੀੜਤਾ ਬੁੱਧਵਾਰ ਦੀ ਰਾਤ ਪੌਣੇ ਨੌਂ ਵਜੇ ਆਪਣੇ ਘਰ ਤੋਂ ਕੁਝ ਦੂਰ ਪੈਂਦੇ ਹਸਪਤਾਲ ਨਾਈਟ ਡਿਊਟੀ ਲਈ ਪੈਦਲ ਹੀ ਜਾ ਰਹੀ ਸੀ ਤੇ ਫੋਨ ‘ਤੇ ਪਤੀ ਨਾਲ ਗੱਲ ਕਰ ਰਹੀ ਸੀ ਕਿ ਰਾਹ ਚ ਤਿੰਨ ਵਿਅਕਤੀਆਂ ਨੇ ਉਸ ਨੂੰ ਅਗਵਾ ਕਰ ਲਿਆ ਤੇ ਝਾੜੀਆਂ ਚ ਲਿਜਾ ਕੇ ਕੁਕਰਮ ਕੀਤਾ, ਪੀੜਤਾ ਦਾ ਫੋਨ ਔਨ ਰਿਹਾ, ਉਸ ਦੇ ਪਤੀ ਨੇ ਉਸ ਦੀਆਂ ਚੀਕਾਂ ਸੁਣੀਆਂ, ਤੁਰੰਤ ਪੁਲਿਸ ਨੂੰ ਇਤਲਾਹ ਕੀਤੀ ਗਈ, ਕੁਝ ਘੰਟਿਆਂ ਦੀ ਤਲਾਸ਼ ਮਗਰੋਂ ਪੀੜਤਾ ਝਾੜੀਆਂ ਚ ਬੇਹੋਸ਼ ਮਿਲੀ, ਤਿੰਨੇ ਮੁਲਜ਼ਮ ਗਿਰਫਤਾਰ ਕਰ ਲਏ ਗਏ ਹਨ।
ਨਾਈਟ ਡਿਊਟੀ ਕਰਦੇ ਸਟਾਫ ਵਿੱਚ ਸਹਿਮ ਦਾ ਮਹੌਲ ਹੈ।