• Home »
  • ਅਪਰਾਧ
  • ਖਬਰਾਂ
  • » ਨਸ਼ੇ ਦੇ ਮਾਮਲੇ ਨਾਲ ਜੁੜੇ ਕੈਦੀ ਨੂੰ ਹਥਿਆਰਾਂ ਦੀ ਨੋਕ ਤੇ ਛੁਡਵਾਇਆ

ਨਸ਼ੇ ਦੇ ਮਾਮਲੇ ਨਾਲ ਜੁੜੇ ਕੈਦੀ ਨੂੰ ਹਥਿਆਰਾਂ ਦੀ ਨੋਕ ਤੇ ਛੁਡਵਾਇਆ

-ਪੰਜਾਬੀਲੋਕ ਬਿਊਰੋ
ਪੇਸ਼ੀ ਭੁਗਤਣ ਆਏ ਇਕ ਕੈਦੀ ਨੂੰ 2 ਨਕਾਬਪੋਸ਼ ਹਥਿਆਰਾਂ ਦੀ ਨੋਕ ‘ਤੇ ਛੁਡਾ ਕੇ ਲੈ ਗਏ। 4 ਗ੍ਰਾਮ ਹੈਰੋਇਨ ਦੀ ਐੱਫ.ਆਈ.ਆਰ. ਨੰਬਰ-102 ਮਿਤੀ 9-6-2014 ਨੂੰ ਥਾਣਾ ਸਦਰ ਜ਼ੀਰਾ ਵਿਖੇ ਬਲਵਿੰਦਰ ਸਿੰਘ ਗੋਲਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਸ਼ਾਹਬੁੱਕਰ ਖਿਲਾਫ਼ ਦਰਜ ਹੋਈ ਸੀ। ਜਿਸ ਨੂੰ ਲੈ ਕੇ ਹੈਡਕਾਂਸਟੇਬਲ ਸਵਰਨ ਸਿੰਘ ਅਤੇ ਗੁਰਚਰਨ ਸਿੰਘ ਪੇਸ਼ੀ ਲਈ ਮਾਣਯੋਗ ਜੱਜ ਲਵਦੀਪ ਸਿੰਘ ਹੁੰਦਲ ਦੀ ਅਦਾਲਤ ਵਿਚ ਜ਼ੀਰਾ ਵਿਖੇ ਪੇਸ਼ੀ ਲਈ ਲੈ ਕੇ ਆਏ ਸਨ ਜਦੋਂ ਉਕਤ ਕਰਮਚਾਰੀ ਮਖੂ-ਜ਼ੀਰਾ ਰੋਡ ‘ਤੇ ਸਾਬਕਾ ਵਿਧਾਇਕ ਜਥੇ. ਹਰੀ ਸਿੰਘ ਜ਼ੀਰਾ ਦੀ ਕੋਠੀ ਨੇੜੇ ਪਹੁੰਚੇ ਤਾਂ 2 ਨਕਾਬਪੋਸ਼ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪੁਲਸ ਮੁਲਾਜ਼ਮਾਂ ‘ਤੇ ਪਿਸਤੌਲ ਤਾਣ ਲਈ ਅਤੇ ਕੈਦੀ ਨੂੰ ਛੁਡਾ ਕੇ ਫਰਾਰ ਹੋ ਗਏ।