ਚੈਕ ਵੀ ਬੰਦ ਕਰੂ ਮੋਦੀ ਸਰਕਾਰ

-ਪੰਜਾਬੀਲੋਕ ਬਿਊਰੋ
ਆਰਥਿਕ ਸੁਧਾਰਾਂ ਵਿੱਚ ਲੱਗੀ ਮੋਦੀ ਸਰਕਾਰ ਨੋਟਬੰਦੀ ਦੇ ਇਕ ਸਾਲ ਪੂਰਾ ਹੋਣ ਤੋਂ ਬਾਅਦ ਬੈਂਕਿੰਗ ਵਿਵਸਥਾ ਚ ਬਦਲਾਅ ਲਈ ਇਕ ਹੋਰ ਵੱਡਾ ਕਦਮ ਚੁੱਕ ਸਕਦੀ ਹੈ। ਆਉਣ ਵਾਲੇ ਸਾਲ ਚ ਹੋ ਸਕਦਾ ਹੈ ਕਿ ਚੈੱਕਬੁੱਕ ਦੇ ਜ਼ਰੀਏ ਹੋਣ ਵਾਲੇ ਸਾਰੇ ਲੈਣ-ਦੇਣ ਬੰਦ ਹੋ ਜਾਣ। ਚੈੱਕ ਦੀ ਜਗਾ ਬੈਂਕ ਕੇਵਲ ਡਿਜ਼ੀਟਲ ਟ੍ਰਾਂਜੈਕਸ਼ਨ ਕਰਨ ਲਈ ਹੀ ਕਹਿ ਸਕਦੇ ਹਨ। ਇਸ ਨਾਲ  ਇਕੋਨਾਮੀ ਨੂੰ ਕੈਸ਼ਲੈੱਸ ਬਣਾਉਣ ਦਾ ਕੇਂਦਰ ਸਰਕਾਰ ਦਾ ਸਪਨਾ ਪੂਰਾ ਹੋ ਸਕਦਾ ਹੈ।
ਸਰਕਾਰ 25000 ਕਰੋੜ ਰੁਪਏ ਸਿਰਫ ਨੋਟਾਂ ਦੀ ਛਪਾਈ ‘ਤੇ ਖਰਚ ਕਰਦੀ ਹੈ ਅਤੇ 6000 ਕਰੋੜ ਰੁਪਏ ਉਨਾਂ ਨੋਟਾਂ ਦੀ ਸੁਰੱਖਿਆ ਲਈ ਖਰਚ ਕੀਤੇ ਜਾਂਦੇ ਹਨ। ਇਸ ਖਰਚ ‘ਤੇ ਰੋਕ ਲਗਾਉਣ ਲਈ ਸਰਕਾਰ ਆਪਣੇ ਵੱਲੋਂ ਪੂਰੀ ਕੋਸ਼ਿਸ਼ਾਂ ਕਰ ਰਹੀ ਹੈ। ਜੇਕਰ ਡਿਜੀਟਲ ਲੈਣ-ਦੇਣ ਵਧਦਾ ਹੈ ਤਾਂ ਫਿਰ ਇਹ ਖਰਚ ਨਾ ਦੇ ਬਰਾਬਰ ਰਹਿ ਜਾਵੇਗਾ।