• Home »
  • ਖਬਰਾਂ
  • » ਬਾਬੇ ‘ਤੇ ਜੇਲ ਪ੍ਰਸ਼ਾਸਨ ਦੀਆਂ ਪੂਰੀਆਂ ਰਹਿਮਤਾਂ ਨੇ ਜੀ..

ਬਾਬੇ ‘ਤੇ ਜੇਲ ਪ੍ਰਸ਼ਾਸਨ ਦੀਆਂ ਪੂਰੀਆਂ ਰਹਿਮਤਾਂ ਨੇ ਜੀ..

-ਪੰਜਾਬੀਲੋਕ ਬਿਊਰੋ
ਜਦ ਤੋਂ ਬਾਬਾ ਜੇਲ ਚ ਆਇਐ ਸਾਡੀ ਤਾਂ ਜਾਨ ਸੂਲ਼ੀ ਚਾੜੀ ਪਈ ਐ.. ਸੁਨਾਰੀਆ ਜੇਲ ਵਿਚੋਂ ਜ਼ਮਾਨਤ ‘ਤੇ ਰਿਹਾਅ ਹੋ ਕੇ ਆਏ ਇਕ ਕੈਦੀ ਨੇ ਰੇਪ ਦੇ ਦੋਸ਼ ਵਿੱਚ ਸਜ਼ਾ ਕੱਟ ਰਹੇ ਸਾਧ ਗੁਰਮੀਤ ਰਾਮ ਰਹੀਮ ‘ਤੇ ਜੇਲ ਪ੍ਰਸ਼ਾਸਨ ਦੀਆਂ ਰਹਿਮਤਾਂ ਦਾ ਜ਼ਿਕਰ ਕਰਦਿਆਂ ਇਹ ਦੋਸ਼ ਲਾਏ, ਰਾਹੁਲ ਜੈਨ ਨਾਮ ਦੇ ਸ਼ਖਸ ਨੇ ਕਿਹਾ ਕਿ ਸਾਧ ਨੂੰ ਤਾਂ ਰੋਟੀ ਵੀ ਜੇਲ ਦੀ ਗੱਡੀ ਵਿੱਚ ਬਾਹਰੋਂ ਮੰਗਵਾ ਕੇ ਦਿੱਤੀ ਜਾਂਦੀ ਹੈ, ਬਾਹਰੋਂ ਆਈ ਰੋਟੀ ਪਹਿਲਾਂ ਜੇਲ ਦੇ ਅਧਿਕਾਰੀ ਖੁਦ ਖਾ ਕੇ ਜਾਂਚ ਕਰਦੇ ਨੇ ਫੇਰ ਸਾਧ ਨੂੰ ਦਿੰਦੇ ਨੇ, ਇਸ ਦੀ ਵੀਡੀਓ ਗ੍ਰਾਫੀ ਵੀ ਕੀਤੀ ਜਾਂਦੀ ਹੈ, ਕੋਈ ਕੰਮ ਵੀ ਉਸ ਤੋਂ ਨਹੀਂ ਕਰਵਾਇਆ ਜਾਂਦਾ, ਗੁਰਮੀਤ ਰਾਮ ਰਹੀਮ ਦੇ ਜੇਲ ਆਉਣ ਮਗਰੋਂ ਇਕ ਦੂਜੇ ਕੈਦੀ ਨੂੰ ਆਪਸ ਚ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ, ਬਾਕੀ ਕੈਦੀਆਂ ਨਾਲ ਤਾਂ ਮੁਲਾਕਾਤੀਆਂ ਨੂੰ ਮਿਲਣ ਲਈ ਸਿਰਫ 20 ਮਿੰਟ ਦਿੱਤੇ ਜਾਂਦੇ ਨੇ, ਪਰ ਡੇਰਾ ਸਿਰਸਾ ਵਾਲੇ ਬੰਦੇ ਆ ਕੇ ਘੰਟਾ ਘੰਟਾ ਬੈਠੇ ਰਹਿੰਦੇ ਨੇ। ਇਥੋਂ ਤੱਕ ਕਿ ਕੈਦੀਆਂ ਨੂੰ ਜੋ ਅਖਬਾਰਾਂ ਪੜਨ ਨੂੰ ਦਿੱਤੀਆਂ ਜਾਂਦੀਆਂ ਨੇ, ਉਹਨਾਂ ਵਿਚੋਂ ਸਾਧ ਨਾਲ ਸੰਬੰਧਤ ਖਬਰਾਂ ਪਹਿਲਾਂ ਹੀ ਕੱਟ ਕੇ ਰੱਖ ਲਈਆਂ ਜਾਂਦੀਆਂ ਨੇ। ਫਿਲਹਾਲ ਇਹਨਾਂ ਦੋਸ਼ਾਂ ਬਾਰੇ ਜੇਲ ਪ੍ਰਸ਼ਾਸਨ ਵਲੋਂ ਕੋਈ ਸਫਾਈ ਨਹੀਂ ਦਿੱਤੀ ਗਈ।