• Home »
  • ਖਬਰਾਂ
  • » ਪ੍ਰੀਨਰਸਰੀ ਜਮਾਤਾਂ ਲਈ ਸਰਕਾਰ ਵਲੋਂ ਅਧੂਰੇ ਪ੍ਰਬੰਧ

ਪ੍ਰੀਨਰਸਰੀ ਜਮਾਤਾਂ ਲਈ ਸਰਕਾਰ ਵਲੋਂ ਅਧੂਰੇ ਪ੍ਰਬੰਧ

-ਪੰਜਾਬੀਲੋਕ ਬਿਊਰੋ
ਪੰਜਾਬ ਸਰਕਾਰ ਵੱਲੋਂ ਅੱਜ ਬਾਲ ਦਿਵਸ ਮੌਕੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਪੜ•ਾਈ ਸ਼ੁਰੂ ਕੀਤੀ ਜਾ ਰਹੀ ਹੈ ,ਨੰਨਿ•ਆਂ ਦੇ ਸਵਾਗਤ ਲਈ ਜਮਾਤਾਂ ਨੂੰ ਫੁੱਲਾਂ ਨਾਲ ਸ਼ਿੰਗਾਰਿਆ ਜਾ ਰਿਹਾ ਹੈ। ਦੂਜੇ ਪਾਸੇ ਇਿਹ ਵੀ ਖਬਰ ਆਈ ਹੈ ਕਿ ਬਹੁਤੇ ਸਕੂਲਾਂ ਵਿੱਚ ਬੱਚਿਆਂ ਨੂੰ ਬਿਠਾਉਣ ਲਈ ਲੋੜੀਂਦੇ ਕਮਰੇ ਨਹੀਂ ।ਅਧਿਆਪਕਾਂ ਦੀ ਕਮੀ ਹੈ।
ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ ਨਰਸਰੀ ਜਮਾਤਾਂ ਲੱਗ ਰਹੀਆਂ ਨੇ, ਸਰਕਾਰ ਜੀ ਦਾ ਚਾਅ ਨਹੀਂ ਚੁੱਕਿਆ ਜਾ ਰਿਹਾ, ਪਰ ਪਤਾ ਲੱਗਿਆ ਹੈ ਕਿ ਠੰਡ ਵਿੱਚ ਨੰਨੇ ਬੱਚਿਆਂ ਦੇ ਬਹਿਣ ਲਈ, ਠੰਡ ਤੋਂ ਬਚਾਅ ਲਈ ਕੋਈ ਵੀ ਪ੍ਰਬੰਧ ਸਰਕਾਰ ਨੇ ਨਹੀਂ ਕੀਤਾ, ਸਭ ਕੁਝ ਸਕੂਲ ਸਟਾਫ ਦੇ ਸਿਰ ਤੇ ਸੁੱਟ ਦਿੱਤਾ ਗਿਆ ਹੈ, ਕਈ ਸਕੂਲਾਂ ਵਿੱਚ ਅੱਠ ਜਮਾਤਾਂ ਹੋ ਗਈਆਂ ਨੇ, ਪਰ ਮਾਸਟਰ ਨੇ ਸਿਰਫ ਦੋ, ਦੋ ਮਾਸਟਰ ਅੱਠ ਜਮਾਤਾਂ ਨੂੰ ਕਿਵੇਂ ਸਾਂਭਣਗੇ, ਇਹਦਾ ਪਤਾ ਤਾਂ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ..
ਓਧਰ ਇਸ ਫੈਸਲੇ ਦੀ ਵਿਰੋਧਤਾ ਕਰ ਰਹੀਆਂ ਆਂਗਨਵਾੜੀ ਮੁਲਾਜ਼ਮਾਂ  ਦਾ ਸੰਘਰਸ਼ ਚਰਮ ‘ਤੇ ਹੈ, ਬੀਤੇ ਦਿਨ ਡੀ ਸੀਜ਼ ਦੇ ਦਫਤਰਾਂ ਮੂਹਰੇ ਧਰਨੇ ਮਾਰੇ ਗਏ, ਅੱਜ ਤੱਕ ਦਾ ਮੰਗਾਂ ਮੰਨਣ ਲਈ ਅਲਟੀਮੇਟਮ ਦਿੱਤਾ ਹੈ, ਭਲਕ ਤੋਂ ਜੇਲ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ।