• Home »
  • ਖਬਰਾਂ
  • » ਪਰਾਲੀ ਸਮੇਟਣ ਲਈ ਆਏ 100 ਕਰੋੜ ਕਿੱਥੇ ਗਏ??

ਪਰਾਲੀ ਸਮੇਟਣ ਲਈ ਆਏ 100 ਕਰੋੜ ਕਿੱਥੇ ਗਏ??

-ਪੰਜਾਬੀਲੋਕ ਬਿਊਰੋ
ਉਤਰੀ ਭਾਰਤ ਸਮੇਤ ਚੜਦੇ ਲਹਿੰਦੇ ਪੰਜਾਬ ਵਿੱਚ ਪਰਾਲੀ ਦੇ ਧੂੰਏਂ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ, ਕੈਪਟਨ ਸਰਕਾਰ ਵਿਵਾਦਾਂ ਵਿੱਚ ਘਿਰ ਗਈ ਹੈ, ਕਿਉਂਕਿ ਦੋਸ਼ ਲੱਗੇ ਨੇ ਕਿ ਪਰਾਲੀ ਕਿਉਂਟਣ ਲਈ ਕੇਂਦਰ ਨੇ ਕਰੀਬ 49 ਕਰੋੜ ਦੀ ਰਕਮ ਦਿੱਤੀ ਸੀ, ਜਿਸ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਦੇ ਨਾਲ ਨਾਲ ਪਿਛਲੀ ਬਾਦਲ ਸਰਕਾਰ ਨੂੰ ਸਵਾਲਾਂ ਵਿੱਚ ਲਿਆਂਦਾ ਹੈ ਕਿ ਦੋਵੇਂ ਸਰਕਾਰ ਪਰਾਲੀ ਸਾੜਨ ਕਰਕੇ ਕਿਸਾਨਾਂ ਦੀ ਹੋਈ ਬਦਨਾਮੀ ਲਈ ਜ਼ਿਮੇਵਾਰ ਨੇ, ਦੋਵਾਂ ਹੀ ਸਰਕਾਰਾਂ ਨੇ ਪਰਾਲੀ ਸਮੇਟਣ ਲਈ ਕੇਂਦਰ ਸਰਕਾਰ ਵਲੋਂ ਦੋ ਸਾਲਾਂ ਵਿੱਚ ਦਿੱਤੇ ਕਰੀਬ 100 ਕਰੋੜ ਰੁਪਏ ਵਿਚੋਂ ਧੇਲਾ ਵੀ ਨਹੀਂ ਖਰਚਿਆ। ਪਿਛਲੇ ਸਾਲ 49.50 ਕਰੋੜ ਤੇ ਇਸ ਵਾਲ 48.50 ਕਰੋੜ ਰਪੁਏ ਜਾਰੀ ਹੋਏ, ਪਰ ਖਰਚਿਆ ਕੋਈ ਵੀ ਨਹੀਂ, ਹੁਣ ਸਰਕਾਰ ਤੋਂ ਹਿਸਾਬ ਮੰਗਿਆ ਜਾ ਰਿਹਾ ਹੈ ਕਿ ਦੱਸੇ ਇਹ ਪੈਸਾ ਕਿੱਥੇ ਗਿਆ?