• Home »
  • ਖਬਰਾਂ
  • » ਕਰਜ਼ਾ ਲੈ ਕੇ ਗਾਂ ਖਰੀਦੀ ਸੀ ਉਮਰ ਨੇ

ਕਰਜ਼ਾ ਲੈ ਕੇ ਗਾਂ ਖਰੀਦੀ ਸੀ ਉਮਰ ਨੇ

-ਪੰਜਾਬੀਲੋਕ ਬਿਊਰੋ
ਰਾਜਸਥਾਨ ਦੇ ਅਲਵਰ ਵਿੱਚ ਗਊ ਰੱਖਿਅਕਾਂ ਹੱਥੋਂ ਕਤਲ ਹੋਏ ਉਮਰ ਦੇ 80 ਸਾਲਾ ਪਿਤਾ ਸਹਾਬੂਦੀਨ ਨੇ ਦੱਸਿਆ ਕਿ ਘਰ ਵਿੱਚ ਅੱਠ ਜੁਆਕਾਂ ਲਈ ਚਾਹ ਦੁੱਧ ਦੀ ਲੋੜ ਪੂਰੀ ਕਰਨ ਲਈ ਉਮਰ ਨੇ ਪਿੰਡ ਦੇ ਜਾਣਕਾਰ ਲੋਕਾਂ ਤੋਂ 15 ਹਜ਼ਾਰ ਰੁਪਏ ਉਧਾਰੇ ਲਏ ਤੇ ਗਊ ਖਰੀਦੀ ਸੀ, ਪਰ ਗਊ ਦੇ ਘਰ ਤੱਕ ਆਉਣ ਤੋਂ ਪਹਿਲਾਂ ਹੀ ਉਮਰ ਦੀ ਜਾਨ ਲੈ ਲਈ ਗਈ। ਬਜ਼ੁਰਗ ਬਾਪ ਦਾ ਇਕਲੌਤਾ ਪੁੱਤ ਇਸ ਜਹਾਨ ਵਿੱਚ ਨਹੀਂ ਹੈ, ਵਿਧਵਾ ਨੂੰਹ ਤੇ ਅੱਠ ਜੁਆਕਾਂ ਦੇ ਭਵਿੱਖ ਦੀ ਚਿੰਤਾ ਨੇ ਉਸ ਦੀ ਨੀਂਦ ਉਡਾਅ ਦਿੱਤੀ ਹੈ, ਹਲਕੋਂ ਪਾਣੀ ਨਹੀਂ ਲੰਘ ਰਿਹਾ।
ਉਮਰ ਦੇ ਨਾਲ ਗਏ ਰਿਸ਼ਤੇਦਾਰ ਤਾਹਿਰ ਨੇ ਆਪਬੀਤੀ ਦੱਸੀ ਕਿ ਪਹਿਲਾਂ ਉਹਨਾਂ ਨੂੰ ਰੋਕ ਕੇ ਕੁੱਟਿਆ ਗਿਆ, ਫੇਰ ਗੋਲੀ ਮਾਰ ਦਿੱਤੀ ਗਈ, ਤਾਹਿਰ ਦੇ ਪੈਰ ਦੀ ਹੱਡੀ ਕੁੱਟ ਕੁੱਟ ਕੇ ਤੋੜੀ ਗਈ, ਜਾਵੇਦ ਹਮਲੇ ਹੁੰਦੇ ਸਾਰ ਟਰੱਕ ਛੱਡ ਕੇ ਭੱਜ ਗਿਆ ਤੇ ਜਾਨ ਬਚਾਅ ਲਈ। ਇਹਨਾਂ ਨੇ ਆਪਣੇ ਘਰਾਂ ਵਾਸਤੇ ਪੰਜ ਗਊਆਂ ਦੌਸਾ ਤੋਂ ਖਰੀਦੀਆਂ ਸਨ, ਕਿ ਗਊ ਰੱਖਿਅਕਾਂ ਨੇ ਇਹਨਾਂ ਨੂੰ ਗਊ ਤਸਕਰ ਦੱਸ ਕੇ ਹਮਲਾ ਕਰ ਦਿੱਤਾ, ਜਦਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਤਾਂ ਆਪਸੀ ਰੰਜ਼ਿਸ਼ ਦਾ ਮਾਮਲਾ ਸੀ, ਇਹਦੇ ਵਿੱਚ ਗਊ ਰੱਖਿਅਕਾਂ ਦਾ ਕੋਈ ਹੱਥ ਨਹੀਂ ਹੈ।