• Home »
  • ਖਬਰਾਂ
  • » ਪਾਣੀਆਂ ਦਾ ਮੁੱਲ ਵਸੂਲਣ ਲਈ ਆਪਕੇ ਧਰਨੇ ‘ਤੇ

ਪਾਣੀਆਂ ਦਾ ਮੁੱਲ ਵਸੂਲਣ ਲਈ ਆਪਕੇ ਧਰਨੇ ‘ਤੇ

-ਪੰਜਾਬੀਲੋਕ ਬਿਊਰੋ
ਹੋਰ ਸੂਬਿਆਂ ਨੂੰ ਜਾ ਰਹੇ ਪੰਜਾਬ ਦੇ ਪਾਣੀਆਂ ਦਾ ਪੈਸਾ ਵਸੂਲਣ ਲਈ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ, ਕੰਵਰ ਸੰਧੂ, ਅਮਨ ਅਰੋੜਾ ਤੇ ਲੋਕ ਇਨਸਾਫ ਪਾਰਟੀ ਦੇ ਲੀਡਰਾਂ ਸਿਮਰਜੀਤ ਬੈਂਸ ਤੇ ਬਲਵਿੰਦਰ ਬੈਂਸ ਨੇ ਪੰਜਾਬ ਮੁੱਖ ਸਕੱਤਰੇਤ ਸਾਹਮਣੇ ਧਰਨਾ ਦਿੱਤਾ। ਵਿਧਾਇਕਾਂ ਨੇ ਕਿਹਾ ਕਿ ਵਿਧਾਨ ਸਭਾ ਅੰਦਰ ਇਹ ਕਿਹਾ ਗਿਆ ਸੀ ਕਿ ਜਿੰਨਾ ਪਾਣੀ ਹੁਣ ਤੱਕ ਹਰਿਆਣਾ, ਰਾਜਸਥਾਨ, ਦਿੱਲੀ ਨੂੰ ਗਿਆ ਹੈ, ਉਸ ਦੀ ਕੀਮਤ ਵਸੂਲੀ ਜਾਵੇਗੀ ਪਰ ਇਸ ‘ਤੇ ਸਰਕਾਰ ਕੁਝ ਨਹੀਂ ਕਰ ਰਹੀ। ਸਿਮਰਜੀਤ ਬੈਂਸ ਨੇ ਕਿਹਾ ਕਿ ਸਿਰਫ ਰਾਜਸਥਾਨ ਵੱਲ 16 ਲੱਖ ਕਰੋੜ ਦਾ ਬਿੱਲ ਬਕਾਇਆ ਹੈ। ਬੈਂਸ ਮੁਤਾਬਕ ਸਰਕਾਰ ਪਾਸ ਹੋਇਆ ਮਤਾ ਲਾਗੂ ਕਰੇ ਤੇ ਸਭ ਤੋਂ ਪਹਿਲਾਂ ਬਿੱਲ ਦਿੱਲੀ ਸਰਕਾਰ ਨੂੰ ਭੇਜਿਆ ਜਾਵੇ, ਜਿਸ ਨੂੰ ਅਦਾ ਕਰਨ ਲਈ ਕੇਜਰੀਵਾਲ ਸਰਕਰ ਰਾਜ਼ੀ ਹੈ। ਉਨਾਂ ਕਿਹਾ ਕਿ ਅਗਲੇ ਮੰਗਲਵਾਰ ਤੋਂ ਅਸੀਂ ਦਸਤਖ਼ਤ ਮੁਹਿੰਮ ਸ਼ੁਰੂ ਕਰਾਂਗੇ, ਜਿਸ ਤਹਿਤ ਸਮੂਹ 117 ਵਿਧਾਇਕ ਤੋਂ ਮਤਾ ਲਾਗੂ ਕਰਵਾਉਣ ਲਈ ਦਸਤਖ਼ਤ ਕਰਵਾਏ ਜਾਣਗੇ। ਉਨਾਂ ਕਿਹਾ ਕਿ ਅੱਜ ਦਾ ਪਹਿਲਾ ਧਰਨਾ ਇੱਕ ਘੰਟੇ ਲਈ ਦਿੱਤਾ ਗਿਆ ਹੈ ਤੇ ਅਗਲੇ ਮੰਗਲਵਾਰ ਨੂੰ ਪਾਰਟੀ ਦਾ ਕੋਈ ਇੱਕ ਵਿਧਾਇਕ ਹਰ ਹਫਤੇ ਸਕੱਤਰੇਤ ਬਾਹਰ ਇਸੇ ਤਰਾਂ ਧਰਨੇ ‘ਤੇ ਬੈਠੇਗਾ।ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਕੈਪਟਨ ਸੰਦੀਪ ਸੰਧੂ ਧਰਨੇ ‘ਤੇ ਬੈਠੇ ਵਿਧਾਇਕਾਂ ਨੂੰ ਮਿਲਣ ਪਹੁੰਚੇ। ਸੰਧੂ ਨੇ ਕਿਹਾ ਕਿ ਸੁਖਪਾਲ਼ ਖਹਿਰਾ ਵੱਲੋਂ ਮੈਨੂੰ ਮਤੇ ਸਬੰਧੀ ਜਾਣਕਾਰੀ ਦੇਣ ਤੇ ਮੈਂ ਉਨਾਂ ਨੂੰ ਮੁੱਖ ਮੰਤਰੀ ਨਾਲ ਮਿਲਵਾਉਣ ਦਾ ਭਰੋਸਾ ਦੁਆਇਆ ਸੀ, ਉਸ ਦੇ ਬਾਵਜੂਦ ਵਿਧਾਇਕ ਧਰਨੇ ‘ਤੇ ਬੈਠ ਗਏ। ਲਿਹਾਜ਼ਾ ਦੁਬਾਰਾ ਵਿਧਾਇਕਾਂ ਨੂੰ ਭਰੋਸਾ ਦੁਆਇਆ ਗਿਆ ਹੈ ਕਿ ਜਲਦ ਹੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਦਿੱਤੀ ਜਾਵੇਗੀ।